ਮੈਂ ਸਾਧ,ਤੂੰ ਚੋਰ,ਨਾ ਖਹਿਰਾ ਜੀ ਨਾ।  ਸ਼ੈਰੀ ਕਲਸੀ ਨੂੰ ਭੰਡਣ ਤੋਂ ਪਹਿਲਾਂ ਸੋਚੋ ਤਾਂ ਸਹੀ ਉਂਨੇ ਤੁਹਾਡਾ ਵਿਗਾੜਿਆ ਕੀ ਹੈ।  ਪਹਿਲਾਂ ਬੱਲੇ-ਬੱਲੇ ਕਰਨ ਵਾਲੇ ਅੱਜ ਥੱਲੇ-ਥੱਲੇ ਕਰੀ ਜਾਂਦੇ ਆ ?  ਉਨੂੰ 5 ਸਾਲ ਪਰਖੋ ਤਾਂ ਸਹੀ,ਖਰਾ ਨਾ ਉਤਰੇ ਤਾਂ ਠੋਕ ਦਿਉ।
ਮੈਂ ਸਾਧ,ਤੂੰ ਚੋਰ,ਨਾ ਖਹਿਰਾ ਜੀ ਨਾ।

ਸ਼ੈਰੀ ਕਲਸੀ ਨੂੰ ਭੰਡਣ ਤੋਂ ਪਹਿਲਾਂ ਸੋਚੋ ਤਾਂ ਸਹੀ ਉਂਨੇ ਤੁਹਾਡਾ ਵਿਗਾੜਿਆ ਕੀ ਹੈ।

ਪਹਿਲਾਂ ਬੱਲੇ-ਬੱਲੇ ਕਰਨ ਵਾਲੇ ਅੱਜ ਥੱਲੇ-ਥੱਲੇ ਕਰੀ ਜਾਂਦੇ ਆ ?

ਉਨੂੰ 5 ਸਾਲ ਪਰਖੋ ਤਾਂ ਸਹੀ,ਖਰਾ ਨਾ ਉਤਰੇ ਤਾਂ ਠੋਕ ਦਿਉ।

ਚੰਡੀਗੜ੍ਹ/ਬਾਬਾ ਬਕਾਲਾ/ਬਟਾਲਾ-ਵਿਸ਼ਵ ਟੀਵੀ ਨਿਊਜ਼-(ਬਿਊਰੋ ਚੀਫ)-

ਅਸੀ ਸਾਰੇ ਜ਼ਿੰਦਗੀ ਵਿੱਚ ਧਾਰਮਿਕ-ਸਮਾਜਿਕ ਅਤੇ ਰਾਜਨੀਤਿਕ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਹਾਂ ਅਤੇ ਇਨ੍ਹਾਂ ਤਿੰਨਾਂ ਪ੍ਰਕਿਰਿਆ ਵਿੱਚ ਹੀ,ਸਾਡੇ ਵੱਲੋਂ ਇੱਕ-ਦੂਜੇ ਪ੍ਰਤੀ ਸਾੜੇ,ਲੱਤਾਂ ਖਿੱਚਣ ਅਤੇ ਚਿੱਕੜ ਸੁੱਟਣ ਦੀ ਐਸੀ ਰਵਾਇਤ ਪਾਈ ਜਾ ਚੁੱਕੀ ਹੈ,ਕਿ ਇਸ ਰਵਾਇਤ ਨਾਲ ਨਾਂ-ਸਿਰਫ ਇਨਸਾਨੀ ਕਦਰਾਂ ਕੀਮਤਾਂ ਤਹਿਸ-ਨਹਿਸ ਹੋਈਆਂ ਹਨ,ਬਲਕਿ ਐਸੀ ਪਿਰਤ ਨਾਲ ਸਾਡੀਆਂ ਅਕਲਾਂ ਵੀ ਸੁੰਘੜ ਦੀਆਂ ਦਿਸ ਰਹੀਆਂ ਹਨ,ਲੇਕਿਨ ਇਹ ਵੱਖਰੀ ਗੱਲ ਹੈ,ਕਿ ਅਸੀਂ ਸਾਰੇ ਇਸ ਕੜਵੇ ਸੱਚ ਨੂੰ ਮੰਨਣ ਲਈ ਕਦੇ ਤਿਆਰ ਨਹੀਂ ਹੋਣਾ।

ਇਸ ਵਰਤਾਰੇ ਵਿੱਚ ਸਭ ਤੋ ਵੱਧ ਲਿੱਬੜੀ ਹੈ ਰਾਜਨੀਤੀ,ਜਿਸ ਵਿੱਚ ਦੋਸ਼ਾਂ ਪ੍ਰਤੀ ਦੋਸ਼ਾਂ ਦੀ ਕਦੇ ਨਾ ਖ਼ਤਮ ਹੋਣ ਵਾਲੀ,ਐਸੀ ਅੰਨੀਂ ਦੋੜ ਲੱਗੀ ਹੈ,ਜਿਸ ਵਿੱਚ ਤਕਰੀਬਨ ਹਰ ਸਿਆਸੀ ਬੰਦਾ ਇੱਕ-ਦੂਜੇ ਨੂੰ ਠਿੱਬੀ ਲਾ ਕੇ ਡੇਗਣ 'ਚ ਲੱਗਾ ਹੋਇਆ ਹੈ।

ਬੀਤੇ ਕੱਲ੍ਹ ਇਸ ਦੀ ਇੱਕ ਹੋਰ ਉਦਾਹਰਣ ਉਸ ਵੇਲੇ ਸਾਹਮਣੇ ਆਈ,ਜਦੋਂ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੇ ਚਿੱਟੇ ਦਿਨ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ,ਬਟਾਲਾ ਤੋਂ ਵਿਧਾਇਕ ਅਮਨਸੇ਼ਰ ਸਿੰਘ ਸ਼ੈਰੀ ਕਲਸੀ ਨੂੰ ਐਸਾ ਲਤਾੜਿਆ ਕੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ।

ਇਸ ਸਾਰੇ ਪਚੀਦਾ ਮਾਮਲੇ ਨੂੰ ਉਜਾਗਰ ਕਰਨ ਦਾ ਢੰਗ ਸ: ਖਹਿਰਾ ਤੋਂ ਇਲਾਵਾ ਟਾਂਵੇ-ਟਾਂਵੇ ਨੂੰ ਹੀ ਪਸੰਦ ਆਇਆ ਅਤੇ ਨਾ-ਪਸੰਦ ਕਰਨ ਵਾਲੇ ਬਹੁ-ਗਿਣਤੀ ਵਿੱਚ ਰਹੇ,ਕਿਉਂਕਿ ਸਿਆਸੀ ਅਤੇ ਬੁੱਧੀਜੀਵੀਆਂ ਦੇ ਇੱਕ ਵੱਡੇ ਤਬਕੇ ਦਾ ਤਰਕ ਹੈ,ਕਿ ਜੇਕਰ ਸ: ਖਹਿਰਾ ਨੂੰ ਐਸੀ ਕਿਸੇ ਦੀ ਘਪਲੇਬਾਜੀ ਦੀ ਭਿਣਕ ਲੱਗ ਗਈ ਸੀ,ਤਾਂ ਉਹ ਪੇਪਰ ਖਤਮ ਹੋਣ ਦੇ ਤੁਰੰਤ ਬਾਅਦ,ਸੰਬੰਧਿਤ ਸਕੂਲ ਅੰਦਰ ਜਾਂਦੇ ਅਤੇ ਜਾ ਕੇ ਸੁਪਰਡੈਂਟ ਜਾਂ ਹੋਰ ਅਮਲੇ ਨਾਲ ਗੱਲਬਾਤ ਕਰਕੇ ਦੱਸਦੇ,ਕਿ ਮੈਨੂੰ ਪਤਾ ਲੱਗਾ ਹੈ,ਕਿ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਜਗ੍ਹਾ ਤੇ ਕੋਈ ਹੋਰ ਵਿਅਕਤੀ ਪੇਪਰ ਦੇ ਰਿਹਾ ਹੈ,ਜਦਕਿ ਸਾਡੀ ਸੂਚਨਾ ਮੁਤਾਬਕ ਸ਼ੈਰੀ ਕਲਸੀ ਐਮ ਐਲ ਹੋਸਟਲ ਵਿੱਚ ਬੈਠਾ ਹੈ। ਜਾਣਕਾਰਾਂ ਮੁਤਾਬਕ ਬਤੌਰ ਐਮ ਐਲ ਏ ਸ: ਖਹਿਰਾ ਨੂੰ ਐਸਾ ਕਰਨ ਤੋਂ  ਕਿਸੇ ਨੇ ਨਹੀਂ ਰੋਕਣਾ ਸੀ ਅਤੇ ਪੂਰਾ ਸੱਚ ਵੀ ਸਾਹਮਣੇ ਆ ਜਾਣਾ ਸੀ ਅਤੇ ਸ: ਕਲਸੀ ਤੇ ਇੱਕ ਤਰਫਾ ਚਿੱਕੜ ਸੁੱਟਣ ਦੀ ਵੀ ਜ਼ਰੂਰਤ ਨਹੀਂ ਪੈਂਣੀ ਸੀ,ਲੇਕਿਨ ਜਾਣਕਾਰਾਂ ਨੂੰ ਲੱਗਦਾ ਹੈ,ਕਿ ਸ: ਖਹਿਰਾ ਅੱਧ-ਪਚੱਧੀ ਜਾਣਕਾਰੀ ਲੈ ਕੇ ਤੁਰੰਤ ਅੱਗ ਬਬੂਲਾ ਹੋ ਗਏ ਅਤੇ ਉਨ੍ਹਾਂ ਆਹ ਦੇਖਿਆ ਨਾ ਤਾਅ,ਤੇ ਸਿੱਧਾ ਲਾਈਵ ਹੋ ਕੇ ਇੱਕ ਸਾਦੇ ਪੇਪਰ ਤੇ ਲਿਖੇ ਅਮਨਸੇ਼ਰ ਸਿੰਘ ਸ਼ੈਰੀ ਦੇ ਨਾਮ ਅਤੇ ਰੋਲ ਨੰਬਰ ਨੂੰ ਅਧਾਰ ਬਣਾ ਕੇ ਇਲਜ਼ਾਮਾਂ ਦੀ ਝੜੀ ਲਗਾ ਦਿੱਤੀ ਅਤੇ ਸ਼ੈਰੀ ਕਲਸੀ ਦੀ ਪਤਨੀ ਨੂੰ ਬੇਵਜ੍ਹਾ ਇਸ ਚਿੱਕੜ 'ਚ ਲਬੇੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। 

ਸ: ਖਹਿਰਾ ਦੇ ਇਸ ਵਤੀਰੇ ਪ੍ਰਤੀ ਕੁਝ ਲੋਕਾਂ ਦੀ ਰਾਏ ਹੈ,ਕਿ ਖਹਿਰਾ ਨੇ ਜੋ ਵੀ ਕੀਤਾ ਚੰਗਾ ਕੀਤਾ,ਜਦਕਿ ਜ਼ਿਆਦਾਤਰ ਲੋਕ ਇਸ ਨੂੰ ਖਹਿਰਾ ਦੀ ਆਮ ਆਦਮੀ ਪ੍ਰਤੀ ਨਫਰਤ ਦੱਸਦੇ ਹੋਏ ਕਹਿ ਰਹੇ ਹਨ,ਕਿ ਜੱਗ ਜ਼ਾਹਿਰ ਹੈ,ਕਿ ਸ: ਖੈਹਰਾ ਕਾਂਗਰਸ ਨੂੰ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਸ਼ਾਮਲ ਹੋ,ਨਾ ਸਿਰਫ ਭੁਲੱਥ ਤੋਂ ਚੋਣ ਜਿੱਤ ਗਏ,ਬਲਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਵੀ ਬਣਾਇਆ ਸੀ,ਪਰ ਬਾਅਦ ਵਿੱਚ ਉਹ ਆਪਣੇ ਸੁਭਾਅ ਮੁਤਾਬਕ ਇਸ ਪਾਰਟੀ ਵਿੱਚ ਵੀ ਜਣੇ-ਖਣੇ ਨਾਲ ਪੰਗੇ ਲੈਣ ਲੱਗੇ ਅਤੇ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ,ਜਿਸ ਦੀ ਕਸਕ ਉਹ ਮਨ ਵਿੱਚ ਪਾਲੀ ਬੈਠੇ ਹਨ।

ਉਧਰ ਜਾਣਕਾਰ ਇਸ ਮਾਮਲੇ ਵਿੱਚ ਵੀ ਮੰਨਦੇ ਹਨ,ਕਿ ਹਮੇਸ਼ਾ ਤੱਤੇ ਅਤੇ ਜਲਦੀ ਵਿੱਚ ਰਹੇ ਸ: ਖਹਿਰਾ ਦਾ ਸ਼ੈਰੀ ਕਲਸੀ ਦੇ ਮਾਮਲੇ ਵਿੱਚ ਵੀ ਕਾਫੀ ਉਤਾਵਲਾਪਣ ਦਿਖਾਈ ਦਿੱਤਾ ਅਤੇ ਕਥਿਤ ਤੌਰ ਤੇ ਇਸ ਸਾਰੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਕੋਲੋਂ ਬਦਲੇ ਦੀ ਭਾਵਨਾ ਦਿਖਾਈ ਦਿੰਦੀ ਹੈ।

ਓਧਰ ਸ਼ੈਰੀ ਕਲਸੀ ਨੇ ਆਪਣਾ ਜਵਾਬ ਲੋਕ ਕਚਿਹਰੀ ਵਿੱਚ ਦਾਇਰ ਕਰਦਿਆਂ ਵੱਡਾ ਦਾਅਵਾ ਕਰ ਦਿੱਤਾ,ਕਿ ਉਹ ਅਸਲ ਵਿੱਚ ਬਾਰਵੀਂ ਪਹਿਲਾਂ ਹੀ ਪਾਸ ਹਨ ਅਤੇ ਉਨੂੰ ਦਬਾਰਾ ਪੇਪਰ ਦੇਣ ਦੀ ਕੀ ਲੋੜ ਸੀ,ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ,ਕਿ ਤੁਸੀਂ ਚੋਣਾਂ ਵੇਲੇ ਆਪਣੇ ਕਾਗਜ਼ ਦਾਖਲ ਕਰਦਿਆਂ ਸਿਰਫ਼ ਦਸਵੀਂ ਤੱਕ ਦੀ ਪੜਾਈ ਦਾ ਹੀ ਜ਼ਿਕਰ ਕੀਤਾ ਹੈ,ਤਾਂ ਉਸ ਦਾ ਵੀ ਜੁਆਬ ਦਿੰਦਿਆਂ ਕਿਹਾ,ਕਿ ਉਸ ਸਮੇਂ ਵਕਤ ਘੱਟ ਹੋਣ ਕਰਕੇ ਬਾਰਵੀਂ ਦੇ ਸਰਟੀਫਿਕੇਟ ਨਹੀਂ ਲੱਭ ਰਹੇ ਸਨ,ਜਿਸ ਦੇ ਚਲਦੇ ਮੇਰੇ ਵਕੀਲ ਨੇ ਸਲਾਹ ਦਿੱਤੀ,ਕਿ ਅਸੀਂ ਦਸਵੀਂ ਪਾਸ ਹੀ ਲਗਾ ਦਿੰਦੇ ਹਾਂ,ਇਸ ਤਰਕ ਬਾਰੇ ਉਨ੍ਹਾਂ ਦੇ ਕੁਝ ਖੈਰ-ਖਵਾਹ ਅਤੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਸਾਫ ਕੀਤਾ,ਕਿ ਜਦੋਂ ਸ਼ੈਰੀ ਕਲਸੀ ਚੋਣ ਲੜਨ ਜਾ ਰਹੇ ਸਨ,ਤਾਂ ਉਸ ਵਕਤ ਉਨ੍ਹਾਂ ਨਵਾਂ ਘਰ ਬਣਾਇਆ ਸੀ,ਜਿਸ ਕਰਕੇ ਸਾਰੇ ਸਮਾਨ ਦੀ ਬੁਰੀ ਤਰ੍ਹਾਂ ਉਥਲ-ਪੁਥਲ ਹੋਈ ਸੀ,ਜਿਸਦੇ ਚਲਦਿਆਂ ਸ਼ਾਇਦ ਉਹ ਆਪਣਾ ਸਰਟੀਫਿਕੇਟ ਨਹੀਂ ਲੱਭ ਨਹੀਂ ਸਕੇ ਸਨ। ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ,ਕਿ ਸ਼ੈਰੀ ਕਲਸੀ ਨੂੰ ਭੰਡਣ ਤੋਂ ਪਹਿਲਾਂ ਸੋਚੋ ਤਾਂ ਸਹੀ,ਕਿ ਉਨੇ ਤੁਹਾਡਾ ਵਿਗਾੜਿਆ ਕੀ ਹੈ।

ਏਕ ਨਜ਼ਰ ਦੋਹਾਂ ਦੇ ਸਿਆਸੀ ਜੀਵਨ ਅਤੇ ਸਾਦਗੀ ਤੇ.........

ਪਹਿਲਾਂ ਸ: ਸੁਖਪਾਲ ਸਿੰਘ ਖਹਿਰਾ ਬਾਰੇ।

...........................................

ਪਰਿਵਾਰਕ ਸਿਆਸੀ ਪਿਛੋਕੜ

ਪਿਤਾ ਮਰਹੂਮ ਸ: ਸੁਖਜਿੰਦਰ ਸਿੰਘ ਸਾਬਕਾ ਕੈਬਨਿਟ ਮੰਤਰੀ।

ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਰਹੇ।

ਫੇਰ ਬਾਦਲ ਪਰਿਵਾਰ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ।

ਉਨਾਂ ਦੀ ਮੌਤ ਤੋਂ ਬਾਅਦ ਸ: ਸੁਖਪਾਲ ਸਿੰਘ ਕਾਂਗਰਸ ਦੇ ਵਿਧਾਇਕ ਬਣੇ।

ਫਿਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।

ਫਿਰ ਆਮ ਆਦਮੀ ਪਾਰਟੀ ਛੱਡੀ ਅਤੇ ਆਪਣੀ ਵੱਖਰੀ ਸਿਆਸੀ ਪਾਰਟੀ ਬਣਾਈ।

ਫਿਰ ਉਸ ਪਾਰਟੀ ਦੀ ਬਲੀ ਦੇ ਕੇ ਮੁੜ ਕਾਂਗਰਸ ਵਿੱਚ ਆਏ।

ਸ਼ਰੇਆਮ ਕੈਪਟਨ ਅਮਰਿੰਦਰ ਸਿੰਘ ਨੂੰ ਗਾਲਾਂ ਕੱਢਣ ਦੇ ਬਾਵਜੂਦ ਉਨ੍ਹਾਂ ਦੀ ਸਰਦਾਰੀ ਕਬੂਲੀ।

ਅਕਾਲੀ ਦਲ ਦੀ ਦਿਗਜ ਨੇਤਾ ਬੀਬੀ ਜਗੀਰ ਕੌਰ ਨੂੰ ਕਈ ਵਾਰ ਹਰਾਇਆ।

ਫੰਡਿੰਗ ਅਤੇ ਹੋਰਨਾਂ ਸੰਗੀਨ ਮਾਮਲਿਆਂ ਵਿੱਚ ਕੇਸ ਦਰਜ।

ਕਈ ਮਹੀਨੇ ਜੇਲ੍ਹ ਦੀ ਹਵਾ ਖਾਣੀ ਪਈ ਅਤੇ ਅਜੇ ਕੇਸਾਂ ਦਾ ਫੈਸਲਾ ਆਉਣਾ ਬਾਕੀ ਹੈ।

ਧਨਾਡ ਪਰਿਵਾਰ ਨਾਲ ਸਬੰਧਤ ਹਨ।

ਸ:ਅਮਨਸੇ਼ਰ ਸਿੰਘ ਸ਼ੈਰੀ ਕਲਸੀ

.............................…....

ਪਿਤਾ ਬੇਹੱਦ ਸਧਾਰਨ ਪਰਿਵਾਰ ਵਿਚੋ।

ਗਰੀਬੀ ਦੇ ਬਾਵਜੂਦ ਲੋਕਾਂ ਨੂੰ ਹੱਡੀਆਂ ਸਬੰਧੀ ਸਰੀਰਕ ਮੁਸ਼ਕਿਲਾਂ ਤੋਂ ਨਿਜਾਤ ਦਵਾਈ।

ਪੈਸੇ ਵਜੋਂ ਨਹੀਂ ਬਲਕਿ ਹਲੀਮੀ ਅਤੇ ਸੇਵਾ ਵਜੋਂ ਇਜ਼ਤ ਕਮਾਈ।

ਛੋਟੇ-ਛੋਟੇ ਬੱਚਿਆਂ ਨੂੰ ਛੱਡ ਪਿਤਾ ਸੰਸਾਰ ਤੋਂ ਤੁਰ ਗਏ।

ਮਾਤਾ ਜੀ ਦੇ ਸਿਰ ਤੇ ਸਾਰੇ ਪਰਿਵਾਰ ਦਾ ਪਾਲਣ-ਪੋਸਣ ਦਾ ਬੋਝ ਪਿਆ।

ਮਾਂ ਅਤੇ ਸ਼ੈਰੀ ਕਲਸੀ ਵੱਲੋਂ ਹਿੰਮਤ ਨਾ ਹਾਰਨਾ।

ਪਿਤਾ ਦੇ ਕੰਮ ਨੂੰ ਸਖਤ ਮਿਹਨਤ ਨਾਲ ਮੁੜ ਖੜ੍ਹਾ ਕਰਨਾ

ਲੋਕਾਂ ਵਿੱਚ ਪਿਤਾ ਵਾਂਗ ਸੇਵਾ ਕਰਦਿਆਂ ਨਾਮਣਾ ਖੱਟਣਾਂ

ਸਖ਼ਤ ਮਿਹਨਤ ਨਾਲ ਪ੍ਰੀਵਾਰ ਨੂੰ ਪੈਰਾਂ ਉਤੇ ਖੜ੍ਹਾ ਕੀਤਾ।

ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਸਖ਼ਤ ਮਿਹਨਤ ਦੇ ਚਲਦੇ ਵੀ ਟਿਕਟ ਨਾ ਮਿਲਣ ਦੇ ਬਾਵਜੂਦ ਪਹਿਲਾ ਗੁਰਪ੍ਰੀਤ ਸਿੰਘ ਘੁੱਗੀ ਦੀ ਬਟਾਲਾ ਤੋਂ ਡਟਵੀਂ ਹਮਾਇਤ ਕੀਤੀ।

ਫਿਰ ਹੋਰ ਸਖ਼ਤ ਮਿਹਨਤ ਕੀਤੀ ਅਤੇ ਟਿਕਟ ਪ੍ਰਾਪਤ ਕਰ ਲਈ।

ਲੋਕਾਂ ਦੇ ਪਿਆਰ ਸਦਕਾ ਧਨਾਡਾਂ ਤੇ ਇਤਿਹਾਸਕ ਅਤੇ ਹੈਰਾਨੀਜਨਕ ਜਿੱਤ ਪ੍ਰਾਪਤ ਕੀਤੀ।

ਜਿੱਤਣ ਤੋਂ ਬਾਅਦ ਹਰ ਰੋਜ਼ 14 ਤੋਂ 18 ਘੰਟੇ ਲੋਕ ਸੇਵਾ ਨੂੰ ਸਮਰਪਿਤ ਕੀਤੇ।

ਆਪਣੇ ਹਲਕੇ ਦੇ ਸੁੰਦਰੀਕਰਨ ਲਈ ਜੰਗੀ ਪੱਧਰ ਤੇ ਕੋਸ਼ਿਸ਼ਾਂ ਜਾਰੀ ਕੀਤੀਆਂ ਹਨ।

ਸ਼ੈਰੀ ਕਲਸੀ ਨੂੰ 5 ਸਾਲ ਤਾਂ ਪਰਖੋ,ਖਰਾ ਨਾ ਉਤਰੇ ਤਾਂ ਸਿਆਸੀ ਤੌਰ ਤੇ ਠੋਕ ਦਿਉਂ।

................................…….

ਬਟਾਲਾ ਹਲਕੇ ਦੇ ਕੁਝ ਬੁੱਧੀਜੀਵੀਆਂ ਨੇ ਵਿਸ਼ਵ ਟੀ.ਵੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ,ਕਿ ਦਰਾਅਸਲ ਲੋਕ ਸ਼ੈਰੀ ਕਲਸੀ ਦੇ ਜਿੱਤਣ ਤੋਂ ਬਾਅਦ ਆਪਣੀਆਂ ਉਮੀਦਾਂ ਨੂੰ ਲੈ ਕੇ ਜ਼ਿਆਦਾ ਹੀ ਉਤਾਵਲੇ ਹੋ ਉੱਠੇ ਹਨ ਅਤੇ ਚਾਹੁੰਦੇ ਹਨ,ਕਿ ਤੱਤੇ ਘਾਹ ਹੀ ਕਲਸੀ,ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤੁਰੰਤ ਪੂਰੇ ਕਰ ਦੇਵੇ,ਪਰ ਨਾਲ ਹੀ ਜ਼ਿਆਦਾਤਰ ਲੋਕ ਇਹ ਤਰਕ ਵੀ ਦਿੰਦੇ ਹਨ,ਕੇ ਹਰ ਕੰਮ ਨੂੰ ਸਮਾਂ ਲੱਗਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਵੀ ਪਰਖ ਦੇ ਤੌਰ ਤੇ ਸ਼ੈਰੀ ਕਲਸੀ ਨੂੰ ਪੰਜ ਸਾਲ ਦੇਣੇ ਚਾਹੀਦੇ ਹਨ ਅਤੇ ਜੇਕਰ ਇਹ ਭਦਰਪੁਰਸ਼ ਹਲਕੇ ਦੇ ਲੋਕਾਂ ਦੀਆਂ ਉਮੀਦਾਂ ਅਤੇ ਕਸੌਟੀ ਤੇ ਖਰਾ ਨਹੀਂ ਉਤਰਦਾ ਹੈ,ਤਾਂ ਇਸ ਨੂੰ ਨਾ ਸਿਰਫ ਅਗਲੀਆਂ ਵਿਧਾਨ ਸਭਾ ਚੋਣਾਂ,ਬਲਕਿ ਹਰ ਚੋਣ ਵਿੱਚ ਸਿਆਸੀ ਤੌਰ ਤੇ ਠੋਕ ਦੇਣਾਂ ਚਾਹੀਦਾ ਹੈ,ਲੇਕਿਨ ਇਸ ਤੋਂ ਪਹਿਲਾਂ ਉਸ ਨੂੰ ਪੂਰਾ ਸਮਾਂ ਅਤੇ ਮੌਕਾ ਦੇਣਾ,ਤਾਂ ਹਰ ਵੋਟ ਪਾਉਣ ਵਾਲੇ ਦਾ ਧਰਮ ਬਣਦਾ ਹੈ। ਇਸ ਲਈ ਸਬਰ ਰੱਖੋ ਤੇ ਐਵੇਂ ਨਾ ਪਹਿਲਾਂ ਬੱਲੇ-ਬੱਲੇ ਕਰਨ ਵਾਲੇ ਹੁਣ ਥੱਲੇ-ਥੱਲੇ ਕਰੀ ਜਾਉ।

ਬਾਕੀ ਰਹੀ ਗੱਲ ਸ: ਖਹਿਰਾ ਦੇ ਇਲਜ਼ਾਮਾਂ ਦੀ,ਤਾਂ ਉਸਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ,ਜਿਸ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਉਨ੍ਹਾਂ ਚਿਰ ਖਹਿਰਾ ਅਤੇ ਵਿਰੋਧੀਆਂ ਨੂੰ ਵੀ ਠੰਡ ਰੱਖਣੀ ਚਾਹੀਦੀ ਹੈ ਅਤੇ ਸਮਝਣਾ ਚਾਹੀਦਾ ਹੈ,ਕਿ ਅਸੀਂ ਸਾਰੇ ਸਾਧ ਤੇ ਬਾਕੀ ਸਾਰੇ ਚੋਰ ਵਾਲੇ ਫ਼ੋਕੇ ਭਰਮ ਐਵੇਂ ਨਹੀਂ ਪਾਲ਼ੀਦੇ,ਸਿਆਸਤ ਵਿੱਚ ਭਾਜੀ ਮੋੜਨ ਦਾ ਮੌਕਾ ਕਿਸੇ ਵੇਲੇ ਵੀ ਕਿਸੇ ਦੇ ਹੱਥ ਆ ਸਕਦਾ ਹੈ।

ਓਧਰ ਸ਼ੈਰੀ ਕਲਸੀ ਦੇ ਸਾਥੀ ਹਰਪ੍ਰੀਤ ਸਿੰਘ ਮਾਨ ਵੱਲੋਂ ਮੌਕੇ ਤੇ ਨਿਭਾਏ ਧਾਕੜ ਰੋਲ਼ ਦੀ ਵੀ ਕਾਫੀ ਸ਼ਲਾਂਘਾ ਹੋ ਰਹੀ ਹੈ।