👉ਹੋਟਲ ’ਚ ਫੜੀਆਂ ਕੁੜੀਆਂ ਬਣੀਆਂ ਗੈਂਗਸਟਰ। 👉ਪੱਤਰਕਾਰ ਨੂੰ ਕਿਹਾ ਲਾਵਾਂਗੀਆਂ ‘ਸੋਧਾ’, ਤੂੰ ਰੇਡ ਪਵਾਈ ਤੇ ਖਬਰ ਚਲਾਈ। 👉ਕੁੜੀਆਂ ਨੂੰ ਤਰਸ ਖਾ ਕੇ ਛੱਡਣ ਵਾਲੀ,  ਬਟਾਲਾ ਪੁਲਸ ਸ਼ੱਕ ਦੇ ਘੇਰੇ ’ਚ। 👉ਆਪਣੀ ਸਹੇਲੀ ਨਾਲ ਫੜੇ ਠੇਕੇਦਾਰ ਦੀ ਹੋਈ ਵੱਡੀ ਡੀਲ ਦੇ ਚਰਚੇ?
👉ਹੋਟਲ ’ਚ ਫੜੀਆਂ ਕੁੜੀਆਂ ਬਣੀਆਂ ਗੈਂਗਸਟਰ।
👉ਪੱਤਰਕਾਰ ਨੂੰ ਕਿਹਾ ਲਾਵਾਂਗੀਆਂ ‘ਸੋਧਾ’,
👉ਤੂੰ ਰੇਡ ਪਵਾਈ ਤੇ ਖਬਰ ਚਲਾਈ।
👉ਕੁੜੀਆਂ ਨੂੰ ਤਰਸ ਖਾ ਕੇ ਛੱਡਣ ਵਾਲੀ,

ਬਟਾਲਾ ਪੁਲਸ ਸ਼ੱਕ ਦੇ ਘੇਰੇ ’ਚ।
👉ਆਪਣੀ ਸਹੇਲੀ ਨਾਲ ਫੜੇ ਠੇਕੇਦਾਰ ਦੀ ਹੋਈ ਵੱਡੀ ਡੀਲ ਦੇ ਚਰਚੇ?

ਬਟਾਲਾ/ਗੁਰਦਾਸਪੁਰ,29 ਸਤੰਬਰ,ਵਿਸ਼ਵ ਟੀ.ਵੀ ਨਿਊਜ਼-(ਬਿਊਰੋ ਚੀਫ਼): ਪੰਜਾਬ ਦੇ ਗਰੀਬ ਮੁੱਖ ਮੰਤਰੀ ਚੰਨੀ ਜੀ,ਹੈ ਨਾਂ,ਹਨੇਰ ਸਾਂਈ ਦਾ ਜਿੰਨ੍ਹਾਂ ਕੁੜੀਆਂ ਨੂੰ ਬਟਾਲਾ ਪੁਲਸ ਨੇ ਕਥਿਤ ਤੌਰ ’ਤੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਹੋਟਲ ਅਤੇ ਥਾਣੇ ’ਚ ਕਰੀਬ 6 ਘੰਟੇ ਚੱਲੇ ਡਰਾਮੇ ਤੋਂ ਬਾਅਦ ਛੱਡ ਦਿੱਤਾ,ਉਹ ਕੁੜੀਆਂ ਅਗਲੇ ਹੀ ਦਿਨ ਕਥਿਤ ਗੈਂਗਸਟਰ ਦਾ ਰੂਪ ਧਾਰਨ ਕਰ ਗਈਆਂ। ਹੋਟਲ ’ਚੋਂ ਫੜੀਆਂ ਗਈਆਂ 8 ਕੁੜੀਆਂ ’ਚੋਂ 4 ਕੁੜੀਆਂ ਨੇ ਬੇਸ਼ਰਮਾਂ ਵਾਂਗ,ਉਸ ਪੱਤਰਕਾਰ ਨੂੰ ਸੋਧਾ ਲਾਉਣ ਦੀ ਸਿੱਧੀ ਧਮਕੀ ਦੇ ਦਿੱਤੀ,ਜਿੰਨ੍ਹੇ ਹੋਟਲ ’ਚ ਹੋਈ ਵੱਡੀ ਪੁਲਿਸ ਰੇਡ ਦੀ ਖਬਰ ਚਲਾਈ ਸੀ। ਰੇਡ ਤੋਂ 2 ਦਿਨ ਬਾਅਦ ਪਹਿਲਾਂ 11-12 ਅਤੇ ਫੇਰ ਸ਼ਾਮ 5 ਤੋਂ 6 ਦੇ ਸਮੇਂ ਵਿਚ 4 ਕੁੜੀਆਂ ਮੂੰਹ ਬਣ ਕੇ ਬਟਾਲਾ ਤਹਿਸੀਲ ਕੰਪਲੈਕਸ ’ਚ ਪੁੱਜਦੀਆਂ ਹਨ ਅਤੇ ਉਥੇ ਨਾਮਵਰ ਅਖ਼ਬਾਰ ਦੇ ਪੱਤਰਕਾਰ ਦੀ ਗੈੈਰ ਮੌਜੂਦਗੀ ’ਚ ਉਥੇ ਮੌਜੂਦ ਸਟਾਫ ਨੂੰ ਸਿੱਧੀ ਧਮਕੀ ਦੇ ਕੇ ਕਹਿੰਦੀਆਂ ਹਨ,ਕਿ ਕਿੱਥੇ ਹੈ ਉਹ ਪੱਤਰਕਾਰ ਜਿੰਨ੍ਹੇ ਸਾਡੇ ’ਤੇ ਰੇਡ ਪਵਾਈ ਅਤੇ ਫਿਰ ਖਬਰ ਲਗਾਈ,ਉਹ ਜਿੱਥੇ ਵੀ ਮਰਜੀ ਭੱਜ ਲਵੇ,ਅਸੀ ਉਸਨੂੰ ਸੋਧਾ ਲਾ ਕੇ ਹੀ ਰਹਾਂਗੀਆਂ। ਬਦਮਾਸ਼ ਅਤੇ ਬੇਸ਼ਰਮ ਕੁੜੀਆਂ ਦੇ ਹੱਥਾਂ ’ਚ ਅਣਜਾਣ ਚੀਜ਼ਾਂ ਦੀਆਂ ਬੋਤਲਾਂ ਨੂੰ ਦੇਖ ਅਤੇ ਧਮਕੀ ਦੀ ਗੰਭੀਰਤਾ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਜਰਨਲਿਸਟ ਐਸੋਸੀਏਸ਼ਨ (ਰਜਿ.) ਪੰਜਾਬ ਵਲੋਂ ਤੁਰੰਤ ਹੰਗਾਮੀ ਮੀਟਿੰਗ ਕਰਕੇ ਡੀ.ਜੀ.ਪੀ ਪੰਜਾਬ ਤੱਕ ਪਹੁੰਚ ਕੀਤੀ ਗਈ ਅਤੇ ਲਿਖਿਤ ਵਿਚ ਬਟਾਲਾ ’ਚ ਵਾਪਰੀ ਸਾਰੀ ਕਾਲੀ ਕਰਤੂਤ ਦੀ ਜਾਣਕਾਰੀ ਦਿੱਤੀ ਗਈ। 

ਪੁਲਸ ਇਸ ਮਾਮਲੇ ਵਿਚ 3 ਦਿਨ ਤਾਂ ਬਿਲਕੁੱਲ ਠੰਡੀ ਰਹੀ ਅਤੇ ਹੁਣ ਉਸਨੇ ਗੈਂਗਸਟਰ ਕੁੜੀਆਂ ਦੀ ਭਾਲ ’ਚ ਬਟਾਲਾ ਤਹਿਸੀਲ ਕੰਪਲੈਕਸ ਦੇ ਸੀ.ਸੀ.ਟੀ.ਵੀ ਕੈਮਰੇ ਖਗਾਲਣੇ ਸ਼ੁਰੂ ਕਰ ਦਿੱਤੇ ਹਨ। ਉਧਰ ਹੋਟਲ ਦੇ ਕਥਿਤ ਮਾਲਕਾਂ ਨੇ ਵਿਸ਼ਵ ਟੀ.ਵੀ ਨਿਊਜ਼ ਨਾਲ ਗੱਲਬਾਤ ’ਚ ਕਿਹਾ ਕਿ ਉਨ੍ਹਾਂ ਦੇ ਹੋਟਲ ਵਿਚ ਕਿਸੇ ਤਰਾਂ ਦਾ ਧੰਦਾ ਨਹੀਂ ਚਲਦਾ ਸੀ,ਹਾਂ ਬਾਲਗ ਲੜਕੇ-ਲੜਕੀਆਂ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਖਾਣ-ਪੀਣ ਲਈ ਬੈਠਦੇ ਸਨ ਅਤੇ ਉਹ ਹਰ ਹੋਟਲ ਵਿਚ ਚਲਦਾ ਹੈ,ਬਾਕੀ ਰਹੀ ਗੱਲ ਧਮਕੀ ਲਈ ਕੁੜੀਆਂ ਭੇਜਣ ਦੀ,ਤਾਂ ਉਸ ਲਈ ਅਸੀ ਸਾਰਾ ਟੱਬਰ ਗੁਰਦੁਆਰੇ-ਮੰਦਿਰ ਵਿਚ ਕਸਮ ਚੁੱਕਣ ਨੂੰ ਤਿਆਰ ਹਾਂ ਅਤੇ ਨਾਲ ਹੀ ਪੁਲਸ ਤੋਂ ਮੰਗ ਕਰਦੇ ਹਾਂ,ਕਿ ਐਸੀਆਂ ਕੁੜੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਇਕ ਕਥਿਤ ਚਰਚਾ ਹੋਰ ਵੀ ਹੈ,ਕਿ ਰੇਡ ਦੌਰਾਨ ਆਪਣੀ ਕਥਿਤ ਸਹੇਲੀ ਨਾਲ ਫੜੇ ਗਏ,ਇਕ ਨਾਮਵਰ ਠੇਕੇਦਾਰ ਨੇ ਵੱਡਾ ਲੈਣ-ਦੇਣ ਕਰਦੇ ਹੋਏ ਸਾਰੀ ਗੇਮ ਘੁਮਾਈ ਅਤੇ ਸਾਰਿਆਂ ਨੂੰ ਬਚਾਇਆ। ਅਸੀ ਇਸ ਗੱਲ ਦੀ ਬਿਲਕੁਲ ਵੀ ਪੁਸ਼ਟੀ ਨਹੀਂ ਕਰਦੇ,ਲੇਕਿਨ ਕਥਿਤ ਚਰਚਾ ਜਰੂਰ ਹੈ,ਕਿ ਉਸ ਦਿਨ ਫੜੀਆਂ ਗਈਆਂ ਗੁੰਡੀਆਂ ਦੇ ਗੁੰਡੇ ਯਾਰਾਂ ਨੇ ਇੱਜਤ ਬਚਾਉਣ ਲਈ ਲੱਖਾਂ ਰੁਪਏ ਰੋੜੇ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ,ਕਿ ਗੈਂਗਸਟਰ ਕੁੜੀਆਂ ਅਤੇ ਉਨ੍ਹਾਂ ਦੇ ਯਾਰਾਂ ਨੂੰ ਬਿਨਾਂ ਕਿਸੇ ਵੱਡੀ ਕਾਰਵਾਈ ਤੋਂ ਛੱਡਣ ਅਤੇ ਪੱਤਰਕਾਰ ਨੂੰ ਗੈਂਗਸਟਰਾਂ ਵਾਂਗ ਜਾਨਲੇਵਾ ਧਮਕੀਆਂ ਦੇਣ ਵਾਲੀਆਂ ਕੁੜੀਆਂ ਨੂੰ ਬੇਨਕਾਬ ਕਰਦੀ ਹੋਈ,ਬਟਾਲਾ ਪੁਲਸ ਆਪਣੇ ’ਤੇ ਲੱਗ ਰਹੇ ਸਾਰੇ ਕਥਿਤ ਦਾਗ ਧੌਂਦੀ ਹੈ ਜਾਂ ਨਹੀਂ? ਉਧਰ ਪੁਰਾਣੇ ਅਤੇ ਤਜ਼ਰਬੇਕਾਰ ਪੱਤਰਕਾਰਾਂ ਦਾ ਕਹਿਣਾ ਹੈ,ਕਿ ਇਹ ਮਾਮਲਾ ਅਤਿ ਗੰਭੀਰ ਜਰੂਰ ਹੈ,ਲੇਕਿਨ ਪੱਤਰਕਾਰ ਭਾਈਚਾਰੇ ਦੀਆਂ ਦੋਹਾਂ ਧਿਰਾਂ ਨੂੰ ਆਪਸ ਵਿਚ ਮਿਲ-ਬੈਠ ਕੇ ਸਬੂਤਾਂ ਨੂੰ ਮੁੱਖ ਰੱਖਦੇ ਇਸ ਨੂੰ ਨਜਿੱਠਣਾ ਚਾਹੀਦਾ ਹੈ। ਜੇ ਨਹੀਂ ਤਾਂ ਫਿਰ ਚੋਰ ਦਰਵਾਜ਼ਿਓ ਇਕ-ਦੂਜੇ ਨੂੰ ਧਮਕਿਆਂ ਦੇਣ ਨਾਲੋਂ ਬੇਹਤਰ ਹੋਵੇਗਾ,ਕਿ ਸਿੱਧਾ ਮੈਦਾਨ-ਏ-ਜੰਗ ਵਿਚ ਉਤਰਿਆ ਜਾਵੇ,ਵਰਨਾਂ ਤਮਾਸ਼ਬੀਨ ਇਸ ਮਾਮਲੇ ਨੂੰ ਇੰਨ੍ਹਾਂ ਖਲਾਰ ਦੇਣਗੇ,ਕਿ ਫਿਰ ਇਸ ਨੂੰ ਸਮੇਟਣਾ ਕਠਿਨ ਹੋ ਜਾਵੇਗਾ,ਜਿਸ ਨਾਲ ਪੱਤਰਕਾਰਤਾ ਦੀ ਜਗ ਹੱਸਾਈ ਵਧੇਗੀ ਅਤੇ ਇਕ ਨਵੀਂ ਖੂਨੀ ਜੰਗ ਜਨਮ ਲਵੇਗੀ।