👉ਕੈਪਟਨ ਕਰਨਗੇ ‘ਧਮਾਕਾ’ ਜਾਂ ਲੈ ਰਹੇ ਨੇ ਸਵਾਦ? 👉ਭਾਜਪਾ ਕੋਲੋ ਰਾਜ ਸਭਾ ਮੈਂਬਰੀ ਅਤੇ ਮੁੱਖ ਮੰਤਰੀ ਦੇ ਚੇਹਰੇ ਦੀ ਰੱਖੀ ਮੰਗ ਦੇ ਚਰਚੇ? 👉ਕੀ ਖੁਦ ਜਾਂ ਸਾਥੀ ਕੇਂਦਰ ’ਚ ਬਣ ਸਕਦਾ ਹੈ ਖੇਤੀਬਾੜੀ ਮੰਤਰੀ? 👉ਕੈਪਟਨ, ਬਿਨਾਂ ਮੋਦੀ ਨੂੰ ਮਿਲੇ ਚੰਡੀਗੜ੍ਹ ਲਈ ਰਵਾਨਾ।
👉ਕੈਪਟਨ ਕਰਨਗੇ ‘ਧਮਾਕਾ’ ਜਾਂ ਲੈ ਰਹੇ ਨੇ ਸਵਾਦ?
👉ਭਾਜਪਾ ਕੋਲੋ ਰਾਜ ਸਭਾ ਮੈਂਬਰੀ ਅਤੇ ਮੁੱਖ ਮੰਤਰੀ ਦੇ ਚੇਹਰੇ ਦੀ ਰੱਖੀ ਮੰਗ ਦੇ ਚਰਚੇ?
👉ਕੀ ਖੁਦ ਜਾਂ ਸਾਥੀ ਕੇਂਦਰ ’ਚ ਬਣ ਸਕਦਾ ਹੈ ਖੇਤੀਬਾੜੀ ਮੰਤਰੀ?
👉ਕੈਪਟਨ, ਬਿਨਾਂ ਮੋਦੀ ਨੂੰ ਮਿਲੇ ਚੰਡੀਗੜ੍ਹ ਲਈ ਰਵਾਨਾ।

ਦਿੱਲੀ, 30 ਸਤੰਬਰ, ਵਿਸ਼ਵ ਟੀ.ਵੀ ਨਿਊਜ਼-(ਸੈਂਡੀ ਗਿੱਲ/ਅਭੀਤੇਜ ਸਿੰਘ ਗਿੱਲ)- ਦਿੱਲੀ ਬੈਠੇ ਸਾਡੇ ਬਹੁਤ ਹੀ ਖਾਸ ਸੂਤਰ ਦੱਸ ਰਹੇ ਹਨ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਚੜਾਉਂਣ, ਡਰਾਉਣ ਲਈ ਅਤੇ ਆਪਣਾ ਸਿਆਸੀ ਵਜ਼ਨ ਵਧਾਉਣ ਲਈ ਘੁੰਮ-ਫਿਰ ਕੇ ਸਿਰਫ਼ ਸਵਾਦ ਹੀ ਲਏ ਅਤੇ ਹਾਲੇ ਆਪਣੇ ਪੱਤੇ ਨਾਂ ਖੋਲੇ,ਤਾਂ ਫਿਰ ਉਨ੍ਹਾਂ ਦੇ ਕਿਸੇ ਵੀ ਧਮਾਕੇ ਦਾ ਇੰਤਜਾਰ ਕਰਨਾ ਪਵੇਗਾ,ਲੇਕਿਨ ਜੇ ਭਾਜਪਾ ’ਚ ਗਏ,ਤਾਂ ਉਹ ਮੰਗ ਰੱਖ ਸਕਦੇ ਹਨ,ਕਿ ਇਕ ਰਾਜ ਸਭਾ ਮੈਂਬਰੀ ਅਤੇ ਕਿਸਾਨਾਂ ਦਾ ਵੱਡਾ ਮਸਲਾ ਹੱਲ ਕਰਨ ਦੀ ਖੁੱਲ ਦਿੱਤੀ ਜਾਵੇ। ਸ੍ਰੀ ਅਮਿਤ ਸ਼ਾਹ ਅਤੇ ਕੇਂਦਰੀ ਸਲਾਹਕਾਰ ਅਜੀਤ ਡੋਵਾਲ ਨਾਲ ਕੈਪਟਨ ਮੁਲਾਕਾਤ ਕਰ ਚੁੱਕੇ ਹਨ ਅਤੇ ਅੱਜ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਚਰਚਾ ਸੀ,ਪਰ ਉਹ ਨਹੀਂ ਮਿਲੇ। ਸੂਤਰ ਦੱਸਦੇ ਹਨ ਕਿ ਕੈਪਟਨ ਚਾਹੁੰਦੇ ਹਨ ਕਿ ਭਾਜਪਾ ਕਿਸਾਨਾਂ ਦਾ ਮੱਸਲਾ ਉਨ੍ਹਾਂ ਰਾਹੀਂ ਹੱਲ ਕਰੇ,ਤਾਂ ਜੋ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਤਾਕਤ ਨਾਲ ਉਤਰ ਸੱਕਣ ਅਤੇ ਕਾਂਗਰਸ ਕੋਲੋ ਆਪਣੀ ਬੇਇੱਜਤੀ ਦਾ ਬਦਲਾ ਵੀ ਲੈ ਸੱਕਣ। 

ਸੂਤਰ ਇਹ ਵੀ ਦੱਸ ਰਹੇ ਹਨ ਕਿ ਭਾਜਪਾ ਕੈਪਟਨ ਨੂੰ ਨਾਲ ਲਾਉਣ ਲਈ ਪੂਰੀ ਮੂੜ ’ਚ ਹੈ ਅਤੇ ਉਹ ਕੈਪਟਨ ਵਲੋਂ ਆਪਣੇ ਸਾਥੀ ਲਈ ਮੰਗੀ ਰਾਜ ਸਭਾ ਦੀ ਮੈਂਬਰੀ ਦੇ ਸਕਦੇ ਹਨ ਜਾਂ ਕੈਪਟਨ ਦੇ ਕਿਸੇ ਕਰੀਬੀ ਨੂੰ ਕੇਂਦਰੀ ਮੰਤਰੀ ਜਾਂ ਹੋ ਸਕਦਾ ਹੈ ਕੇਂਦਰ ’ਚ ਖੇਤੀਬਾੜੀ ਮੰਤਰੀ ਦਾ ਅਹੁਦਾ ਕੈਪਟਨ ਖੇਮੇ ਨੂੰ ਦੇ ਦਿੱਤਾ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਰਾਜ ਸਭਾ ਮੈਂਬਰੀ ਦੇ ਨਾਲ ਮੁੱਖ ਮੰਤਰੀ ਦਾ ਚੇਹਰਾ ਵੀ ਬਨਣ ਦੇ ਵੱਡੇ ਇਛੁੱਕ ਹਨ ਅਤੇ ਭਾਜਪਾ ਇਸ ’ਤੇ ਖੁੱਲ ਕੇ ਵਿਚਾਰ ਕਰ ਰਹੀ ਹੈ। 

ਉਧਰ ਜਾਣਕਾਰ ਮੰਨਦੇ ਹਨ,ਕਿ ਖੁਦ ਨੂੰ ਬੇਘਰਾਂ ਵਾਂਗ ਮਹਿਸੂਸ ਕਰ ਰਹੇ ਕੈਪਟਨ ਜੇਕਰ ਭਾਜਪਾ ਵਿਚ ਜਾ ਕੇ ਕਿਸਾਨਾਂ ਦਾ ਵੱਡਾ ਮੁੱਦਾ ਹੱਲ ਕਰਵਾ ਦਿੰਦੇ ਹਨ,ਤਾਂ ਇਸ ਨਾਲ ਭਾਜਪਾ ਅਤੇ ਕੈਪਟਨ ਦੋਨਾਂ ਦੀ ਚਾਂਦੀ ਹੋ ਸਕਦੀ ਹੈ। ਹਾਲੇ ਕੈਪਟਨ ਚੰਡੀਗੜ੍ਹ ਵਾਪਸ ਆ ਰਹੇ ਹਨ ਅਤੇ ਉਹ ਇਕ ਗੱਲ ਸਾਫ ਕਰ ਚੁੱਕੇ ਹਨ ਕਿ ਉਹ ਕਾਂਗਰਸ ਵਿਚ ਨਹੀਂ ਰਹਿਣਗੇ ਅਤੇ ਉਹ ਭਾਜਪਾ ਜਾਂ ਹੋਰ ਕਿਸੇ ਸਿਆਸੀ ਪਾਰਟੀ ਵਿਚ ਜਾਣਗੇ ਜਾਂ ਫਿਰ ਆਪਣੀ ਪਾਰਟੀ ਬਣਾਉਣਗੇ ਜਾਂ ਫਿਰ ਫਿਲਹਾਲ ਪੰਜਾਬ ’ਚ ਕਾਂਗਰਸ ਸਰਕਾਰ ਨੂੰ ਡੇਗਣ ਦੇ ਮਨਸੂਬੇ ਬਣਾਉਣਗੇ, ਇਸ ’ਤੇ ਰਹੇਗੀ ਸਿਆਸੀ ਪੰਡਿਤਾਂ ਦੀ ਤਿੱਖੀ ਨਜ਼ਰ।