👉ਕਾਂਗਰਸ ਦੀ ਸਰਕਸ਼ ਦਾ ਅੱਜ ਦਾ ਸ਼ੌ ਖਤਮ ? 👉ਬਿਨਾਂ ਕਰਤੱਬ ਦਿਖਾਏ ਸਾਰੇ ਨੇਤਾ ਸਰਕਸ਼ ਚੋਂ ਗਏ।           👉ਸਿੱਧੂ ਦੇ ਅਸਤੀਫੇ ਤੇ ਸਸਪੈਂਸ ਬਰਕਰਾਰ। 👉ਹਰੀਸ਼ ਰਾਵਤ ਮੁੜ ਆ ਰਿਹੇ ਪੰਜਾਬ। 👉ਕਿਹਾ-5,7 ਦਿਨ ਦਾ ਕੰਮਕਾਜ ਹੋਰ।
👉ਕਾਂਗਰਸ ਦੀ ਸਰਕਸ਼ ਦਾ ਅੱਜ ਦਾ ਸ਼ੌ ਖਤਮ ?
👉ਬਿਨਾਂ ਕਰਤੱਬ ਦਿਖਾਏ ਸਾਰੇ ਨੇਤਾ ਸਰਕਸ਼ ਚੋਂ ਗਏ। 👉ਸਿੱਧੂ ਦੇ ਅਸਤੀਫੇ ਤੇ ਸਸਪੈਂਸ ਬਰਕਰਾਰ।
👉ਹਰੀਸ਼ ਰਾਵਤ ਮੁੜ ਆ ਰਿਹੇ ਪੰਜਾਬ।
👉ਕਿਹਾ-5,7 ਦਿਨ ਦਾ ਕੰਮਕਾਜ ਹੋਰ।

ਚੰਡੀਗੜ੍ਹ-ਵਿਸ਼ਵ ਟੀ.ਵੀ ਨਿਊਜ਼-(ਬਿਊਰੋ ਚੀਫ਼)-ਕਾਂਗਰਸ ਹਾਈਕਮਾਂਡ ਦੀ ਕਮਜ਼ੋਰ ਪਕੜ ਦੇ ਚਲਦੇ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਸਰਕਸ਼ ਦਾ ਅੱਜ ਇਕ ਹੋਰ ਸ਼ੋ ਖਤਮ ਹੋ ਗਿਆ। ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ,ਅੱਜ ਪੰਜਾਬ ਕਾਂਗਰਸ ਭਵਨ 'ਚ ਕਾਫੀ ਕਲਾ ਬਾਜ਼ੀਆਂ ਅੰਦਰੋ ਅੰਦਰੀ ਖੇਡੀਆਂ ਗਈਆਂ ਅਤੇ ਘੰਟਿਆਂ ਤੋਂ ਬਾਹਰ ਇੰਤਜ਼ਾਰ ਕਰ ਰਹੀ ਪ੍ਰੈਸ  ਨੂੰ ਕਿਸੇ ਤਰ੍ਹਾਂ ਦਾ ਕੋਈ ਕਰਤੱਬ ਨਹੀਂ ਦਿਖਾਇਆ ਗਿਆ। ਕਰੀਬ 2 ਤੋਂ ਢਾਈ ਘੰਟੇ ਸਿੱਧੂ ਨੂੰ ਮਨਾਉਣ ਲਈ ਚੱਲੀ ਮੀਟਿੰਗ ਵਿਚ  ਮੁੱਖ ਮੰਤਰੀ ਸ: ਚੰਨੀ ਸ :ਸਿੱਧੂ,ਹਾਈਕਮਾਂਡ ਤੋਂ ਆਏ ਸ੍ਰੀ ਹਰੀਸ਼ ਚੌਧਰੀ,ਸ: ਪ੍ਰਗਟ ਸਿੰਘ,ਸ੍ਰੀ ਵੇਰਕਾ ਸ: ਨਾਗਰਾ ਨੇ ਕਾਫੀ ਮੱਥਾ ਪੱਚੀ ਕੀਤੀ,ਪਰ ਕੋਈ ਵੀ ਹੱਲ ਨਿਕਲਿਆ ਨਜ਼ਰ ਨਹੀਂ ਆਇਆ,ਕਿਉਂਕਿ ਏਨ੍ਹੀਂ ਲੰਬੀ ਮੀਟਿੰਗ ਤੋਂ ਬਾਅਦ ਸਾਰੇ ਆਗੂ ਆਪਣੀਆਂ-ਆਪਣੀਆਂ ਗੱਡੀਆਂ 'ਚ ਬਹਿ ਕੇ ਨੂੰ ਹੱਥ ਜੋੜ ਕੇ ਨਿਕਲ ਗਏ,ਕਿਸੇ ਨੇ ਵੀ ਪ੍ਰੈਸ ਨੂੰ ਮੁਖ਼ਾਤਬ ਹੋਣਾ ਜ਼ਰੂਰੀ ਨਹੀਂ ਸਮਝਿਆ। ਹਾਂ ਕਿ ਕੁਝ ਸਮਾਂ ਪਹਿਲਾਂ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਲਈ ਟੇਬਲ ਲਗਾ ਦਿੱਤਾ ਗਿਆ ਸੀ, ਲੇਕਿਨ ਉਹ ਧਰਿਆ- ਧਰਾਇਆ ਰਹਿ ਗਿਆ ਤੇ ਕੋਈ ਪ੍ਰੈਸ ਕਾਨਫੰਸ ਨਹੀਂ ਹੋਈ। ਇਸ ਸਭ ਤੋਂ ਲੱਗਦਾ ਹੈ ਕਿ ਸਿੱਧੂ ਅਸਤੀਫਾ ਵਾਪਸ ਲੈਣ ਤੇ ਨਹੀਂ ਮੰਨੇ ਅਤੇ ਉਨ੍ਹਾਂ ਦਾ ਸਸਪੈਂਸ ਬਰਕਰਾਰ ਹੈ। ਇਸ ਦਾ ਮਤਲਬ ਇਹ ਕੱਢੀਏ ਕੇ ਕਾਂਗਰਸ ਦੀ ਸਰਕਸ਼ ਤੇ ਅਜੇ ਹੋਰ ਕਈ ਸ਼ੌ ਬਾਕੀ ਹਨ। ਮੀਟਿੰਗ ਤੋਂ ਬਾਅਦ ਕੁਝ ਸੂਤਰ ਇਹ ਦੱਸਦੇ ਹਨ ਕਿ ਮੀਟਿੰਗ ਵਿੱਚ ਇੱਕ ਤਾਲਮੇਲ ਕਮੇਟੀ ਬਣਾਉਣ ਨੂੰ ਲੈ ਕੇ ਸਹਿਮਤੀ ਹੋਈ ਹੈ, ਜਿਹੜੀ ਪੰਜਾਬ ਸਰਕਾਰ ਦੇ ਸਾਰੇ ਫ਼ੈਸਲਿਆਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਾਈਕਮਾਂਡ ਨੂੰ ਜਾਣੂ ਕਰਵਾਏਗੀ। ਉਧਰ ਕਾਂਗਰਸ ਦੀ ਸਰਕਸ਼ ਦੇ ਦੂਜੇ ਮੁੱਖ ਪਾਤਰ ਕੈਪਟਨ ਸਾਬ ਚੰਡੀਗੜ੍ਹ ਪੁੱਜ ਗਏ ਅਤੇ ਉਨ੍ਹਾਂ ਇਕ ਵਾਰ ਫਿਰ ਦੁਹਰਾਇਆ,ਕਿ ਉਹ ਕਾਂਗਰਸ ਛੱਡਣ ਗਏ, ਲੇਕਿਨ ਬੀਜੇਪੀ ਵਿੱਚ ਨਹੀਂ ਜਾਣਗੇ,ਲੱਗਦੈ ਕੈਪਟਨ ਸਾਬ ਬੀਜੇਪੀ ਨਾਲ ਸੋਦਾ ਦਾ ਬਣਿਆ ਨਹੀਂ। ਓਧਰ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਨੇ ਫੇਰ ਦੇਰ ਸ਼ਾਮ ਨੂੰ ਦੱਸਿਆ,ਕਿ ਉਹ ਜਲਦ ਪੰਜਾਬ ਆ ਰਹੇ ਹਨ, ਕਿਉਂਕਿ ਅਜੇ ਪੰਜਾਬ ਦਾ ਮਸਲਾ ਹੱਲ ਕਰਨ ਨੂੰ ਪੰਜ-ਸੱਤ ਦਿਨ ਹੋਰ ਲੱਗਣਗੇ।