👉ਸੇਖੜੀ ਜੀ ਬਟਾਲਾ ’ਚ ਫਿਰ ਆ ਗਏ ਤਾਲਿਬਾਨ? 👉ਹੁਣ ਕੀ ਕਰੋਗੇ,ਹੁਣ ਕਿੱਥੇ ਜਾਓਗੇ? 👉ਚਰਚਾ ਸੇਖੜੀ ਦਿੱਲੀ ਚੇਅਰਮੈਨੀ ਬਚਾਉਣ ਲਈ ਪੁੱਜੇ? 👉ਕੀ ਤ੍ਰਿਪਤ ਧੜਾ, ਪ੍ਰਤਾਪ ਤੋਂ ਬਾਅਦ ਸੇਖੜੀ ਤੋਂ ਲਊ ਬਦਲਾ?
👉ਸੇਖੜੀ ਜੀ ਬਟਾਲਾ ’ਚ ਫਿਰ ਆ ਗਏ ਤਾਲਿਬਾਨ?
👉ਹੁਣ ਕੀ ਕਰੋਗੇ,ਹੁਣ ਕਿੱਥੇ ਜਾਓਗੇ?
👉ਚਰਚਾ ਸੇਖੜੀ ਦਿੱਲੀ ਚੇਅਰਮੈਨੀ ਬਚਾਉਣ ਲਈ ਪੁੱਜੇ?
👉ਕੀ ਤ੍ਰਿਪਤ ਧੜਾ, ਪ੍ਰਤਾਪ ਤੋਂ ਬਾਅਦ ਸੇਖੜੀ ਤੋਂ ਲਊ ਬਦਲਾ?

ਬਟਾਲਾ/ਚੰਡੀਗੜ੍ਹ/ਦਿੱਲੀ, 29 ਸਤੰਬਰ ਵਿਸ਼ਵ ਟੀ.ਵੀ ਨਿਊਜ਼-(ਬਿਊਰੋ ਚੀਫ਼)- ਸ੍ਰੀਮਤੀ ਸੋਨੀਆਂ ਗਾਂਧੀ ਜੀ ਅਤੇ ਰਾਹੁਲ ਗਾਂਧੀ ਜੀ ਇਹ ਹੈ ਵੀ,ਤਾਂ ਬਿਲਕੁੱਲ ਨਾਜਾਇਜ਼ ਕੇ ਇਕ ਤੁਹਾਡਾ ਬੰਦਾ ਅਸ਼ਵਨੀ ਸੇਖੜੀ ਜੋ ਥੋੜੀਆਂ ਵੋਟਾਂ ਨਾਲ ਹਾਰਿਆ ਅਤੇ ਸਾਢੇ 4 ਸਾਲ ਉਸਨੂੰ ਤੁਹਾਡੀ ਹੀ ਪਾਰਟੀ ਨੇ ਸਿਆਸੀ ਤੌਰ ’ਤੇ ਠੋਕ ਕੇ ਖੂਬ ਸਜਾ ਦਿੱਤੀ,ਤੇ ਹੁਣ ਜਦੋ ਜੋੜ-ਤੋੜ ਕਰਕੇ ਵਿਚਾਰੇ ਸੇਖੜੀ ਸਾਬ,ਨਾਂ ਸਿਰਫ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਬਣੇ,ਬਲਕਿ ਬਟਾਲੇ ’ਚ ਉਨ੍ਹਾਂ ਦੀ ਖੁੱਸੀ ਸਿਆਸੀ ਇੱਜਤ ਬਹਾਲ ਹੋਣ ਹੀ ਲੱਗੀ ਸੀ,ਕਿ ਪਹਿਲਾਂ ਸ. ਪ੍ਰਤਾਪ ਸਿੰਘ ਬਾਜਵਾ ਦਾ ਚੋਪਰ ਆ ਗਿਆ,ਤੇ ਅਜੇ ਸੇਖੜੀ ਸਾਬ ਚੋਪਰ ਨਾਲ ਆਪਣੇ ਡ੍ਰੋਨ ਰਾਹੀ ਨਜਿੱਠਣ ਦੀ ਰਣਨੀਤੀ ਤਿਆਰ ਹੀ ਕਰ ਰਹੇ ਸਨ,ਕਿ ਕੈਪਟਨ ਨੇ ਕਲੀਨ ਬੋਲਡ ਹੋ ਕੇ ਚੋਪਰ ਅਤੇ ਡ੍ਰੋਨ ਦੋਨੋਂ ਹੀ ਖਤਰੇ ’ਚ ਪਾ ਦਿੱਤੇ। 

ਹੁਣ ਜਬਰਦਸਤ ਚਰਚਾ ਹੈ,ਕਿ ਸੇਖੜੀ ਸਾਬ ਨੇ ਪਾਣੀ ਪੀ-ਪੀ ਕੇ ਤ੍ਰਿਪਤ ਧੜੇ ਨੂੰ ਨਾਂ-ਸਿਰਫ ਕੋਸਿਆ ਸੀ,ਬਲਕਿ ਗੁੱਸੇ ਵਿਚ ਉਨ੍ਹਾਂ ਨੂੰ ਕਈ ਵਾਰ ਤਾਲਿਬਾਨ ਦਾ ਰੁਤਬਾ ਵੀ ਦਿੱਤਾ। ਹੁਣ ਜਦੋ ਤ੍ਰਿਪਤ ਧੜਾ ਮੁੜ ਪੂਰੀ ਫਾਰਮ ’ਚ ਆ ਗਿਆ ਹੈ ਅਤੇ ਉਨ੍ਹਾਂ ਆਉਂਦਿਆਂ ਹੀ ਪਹਿਲਾ ਵਾਰ ਪ੍ਰਤਾਪ ਧੜੇ ’ਤੇ ਕੀਤਾ ਅਤੇ ਚਰਚਾ ਮੁਤਾਬਿਕ ਦੂਜਾ ਵਾਰ ਸੇਖੜੀ ਧੜੇ ’ਤੇ ਹੋ ਸਕਦਾ ਹੈ। ਚਰਚਾ ਤਾਂ ਇਹ ਵੀ ਹੈ ਕਿ ਸੇਖੜੀ ਸਾਬ,ਜਿੰਨ੍ਹਾਂ ਨੂੂੰ ਤਾਲਿਬਾਨ ਆਖਦੇ ਸਨ,ਉਹ ਫਿਰ ਬਟਾਲੇ ਆ ਗਏ ਹਨ,ਜਿਸ ਦੇ ਚਲਦੇ ਸੇਖੜੀ ਧੜਾ ਇਕ ਵਾਰ ਫਿਰ ਚੱਕਰਾਂ ’ਚ ਪੈ ਗਿਆ ਹੈ। ਚਰਚਾ ਮੁਤਾਬਿਕ ਸੇਖੜੀ ਸਾਬ ਦਿੱਲੀ ਜਾ ਪੁੱਜੇ ਹਨ ਅਤੇ ਉਹ ਆਪਣੀ ਚੇਅਰਮੈਨੀ ਬਚਾਉਣ ਦੇ ਨਾਲ-ਨਾਲ ਬਟਾਲੇ ਦੀ ਟਿਕਟ ਲਈ ਵੀ ਗੋਟੀਆਂ ਫਿੱਟ ਕਰਨਗੇ,ਕਿਉਂਕਿ ਸਮਾਂ ਘੱਟ ਹੈ ਅਤੇ ਸੇਖੜੀ ਧੜਾ ਨਹੀਂ ਚਾਹੇਗਾ,ਕਿ ਤ੍ਰਿਪਤ ਧੜਾ ਇਕ ਵਾਰ ਫਿਰ ਉਨ੍ਹਾਂ ਨੂੰ ਉਸ ਵੇਲੇ ਭੂੰਜੇ ਲਾਹ ਦੇਵੇ,ਜਦੋ ਚੌਣਾਂ ਸਿਰ ’ਤੇ ਖੜੀਆਂ ਹਨ।

ਉਧਰ ਸੂਤਰ ਦੱਸਦੇ ਹਨ,ਕਿ ਟੈਨਸ਼ਨ ’ਚ ਚੱਲ ਰਿਹਾ ਸੇਖੜੀ ਧੜਾ 2 ਤਰਾਂ ਦਾ ਮੱਤ ਰੱਖਦਾ ਹੈ,ਚਰਚਾ ਮੁਤਾਬਿਕ ਇਕ ਹਿੱਸਾ ਚਾਹੁੰਦਾ ਹੈ,ਕਿ ਜੇ ਤ੍ਰਿਪਤ ਧੜਾ ਦੂਜੀ ਵਾਰ ਫੇਰ ਭਾਜੀ ਚਾੜੇ,ਤਾਂ ਉਸਦੀ ਭਾਜੀ ਦੁਗੁਣੀ ਕਰਕੇ ਮੋੜੀ ਜਾਵੇ ਅਤੇ ਜੇ ਹਾਈਕਮਾਂਡ ਬਾਂਹ ਨਹੀਂ ਫੜਦੀ,ਤਾਂ ਦੂਜੇ ਵਿੱਕਲਪਾਂ ’ਤੇ ਵਿਚਾਰ ਕਰਨਾ ਸਿਆਸੀ ਤੌਰ ’ਤੇ ਵਾਜਬ ਹੈ,ਜਦਕਿ ਦੂਜੇ ਹਿੱਸੇ ਦਾ ਮਤ ਹੈ,ਵਕਤ ਅਤੇ ਹਾਲਾਤ ਇਸ ਵਕਤ ਤ੍ਰਿਪਤ ਧੜੇ ਦੇ ਨਾਲ ਹਨ,ਇਸ ਲਈ ਹਰ ਕਦਮ ਫੂਕ-ਫੂਕ ਕੇ ਰੱਖਿਆ ਜਾਵੇ। ਉਧਰ ਜਾਣਕਾਰ ਮੰਨਦੇ ਹਨ,ਕਿ ਜੇ ਤ੍ਰਿਪਤ ਬਾਜਵਾ ਨੇ ਬਟਾਲੇ ਤੋਂ ਟਿਕਟ ਨਾਂ ਲੈਣੀ ਹੋਈ,ਤਾਂ ਫਿਰ ਸ਼ਾਇਦ ਉਹ ਸੇਖੜੀ ਧੜੇ ਨੂੰ ਬਖਸ਼ ਦੇਣ ਅਤੇ ਬਦਲਾ ਨਾਂ ਲੈਣ,ਲੇਕਿਨ ਜੇ ਟਿਕਟਾਂ ਵੰਡਣ ਤੱਕ ਮਾਝਾ ਐਕਸਪ੍ਰੈਸ ਦੀ ਝੰਡੀ ਰਹੀ,ਤਾਂ ਉਹ ਅਤੇ ਉਨ੍ਹਾਂ ਦੇ ਸਮਰਥੱਕ ਇੱਥੋ ਲੜਣ ਦਾ ਮਨ ਬਣਾ ਲੈਂਦੇ ਹਨ,ਤਾਂ ਫਿਰ ਸੇਖੜੀ ਧੜੇ ਨਾਲ ਪੰਗਾ ਪਊ ਹੀ ਪਊ। ਲੇਕਿਨ ਕੁੱਝ ਜਾਣਕਾਰ ਇਹ ਵੀ ਮੰਨਦੇ ਹਨ,ਜੇ ਪ੍ਰਤਾਪ ਧੜਾ ਬਟਾਲੇ ਦੀ ਟਿਕਟ ਲਈ ਆਖਰੀ ਦਮ ਤੱਕ ਲੜਦਾ ਹੈ,ਤਾਂ ਤ੍ਰਿਪਤ ਧੜਾ,ਪ੍ਰਤਾਪ ਨੂੰ ਰੋਕਣ ਲਈ ਕਿਸੇ ਹੱਦ ਤੱਕ ਵੀ ਸਕਦਾ ਹੈ ਅਤੇ ਜੇ ਬਟਾਲਾ ਟਿਕਟ ਲਈ ਉਨ੍ਹਾਂ ਦੀ ਦਾਲ ਨਾਂ ਗਲੀ,ਤਾਂ ਉਹ ਪ੍ਰਤਾਪ ਦੀ ਦਾਲ ਵਿਚ ਵੀ ਕੋੜਕੂ ਪਾ ਕੇ ਕਦੇ ਵੀ ਗੱਲਣ ਨਹੀਂ ਦੇਣਗੇ। ਹਾਂ,ਇੰਨ੍ਹੀ ਚਰਚਾ ਜਰੂਰ ਹੈ,ਕਿ ਜੇ ਅਜਿਹੇ ਹਾਲਾਤ ਬਣੇ ਤਾਂ ਤ੍ਰਿਪਤ ਧੜੇ ਦੀ ਕਥਿਤ ਮਦਦ ਨਾਲ ਦਾਲ ਸੇਖੜੀ ਧੜੇ ਦੀ ਗਲ ਜਾਵੇ,ਬਾਕੀ ਦਾਲ ਤਾਂ ਚੁੱਲੇ ਤਿੰਨਾਂ ਨੇ ਰੱਖ ਦਿੱਤੀ ਹੈ,ਵੇਖੋ,ਰੱਬ ਅਤੇ ਹਾਈਕਮਾਂਡ ਕਿਹਦੀ ਗਾਲਦਾ ਹੈ।