ਮਾਨ ਸਰਕਾਰ ਨੇ ਲਿਆ ਅਕਲ ਤੋਂ ਕੰਮ ।  ਅੰਮ੍ਰਿਤਪਾਲ ਨੇ ਬੜੀ ਚਲਾਕੀ ਨਾਲ ਗੇਂਦ ਜਥੇਦਾਰ ਸਾਹਿਬ ਦੇ ਪਾਲੇ 'ਚ ਸੁੱਟੀ ?  ਕੀ ਰਣਜੀਤ ਸਿੰਘ ਅਤੇ ਭੰਗੀ ਮਿਸਲ 'ਚ ਅਕਾਲੀ ਫੂਲਾ ਸਿੰਘ ਜੀ ਵਾਂਗ ਖੜ੍ਹਨਗੇ,ਮੋਜੂਦਾ ਜਥੇਦਾਰ ?  ਜਥੇਦਾਰ ਸ੍ਰੀ ਅਕਾਲ ਤਖ਼ਤ ਅਤੇ ਅਕਾਲੀ ਦਲ ਲਈ ਪਰਖ ਦੀ ਔਖ
ਮਾਨ ਸਰਕਾਰ ਨੇ ਲਿਆ ਅਕਲ ਤੋਂ ਕੰਮ ।

ਅੰਮ੍ਰਿਤਪਾਲ ਨੇ ਬੜੀ ਚਲਾਕੀ ਨਾਲ ਗੇਂਦ ਜਥੇਦਾਰ ਸਾਹਿਬ ਦੇ ਪਾਲੇ 'ਚ ਸੁੱਟੀ ?

ਕੀ ਰਣਜੀਤ ਸਿੰਘ ਅਤੇ ਭੰਗੀ ਮਿਸਲ 'ਚ ਅਕਾਲੀ ਫੂਲਾ ਸਿੰਘ ਜੀ ਵਾਂਗ ਖੜ੍ਹਨਗੇ,ਮੋਜੂਦਾ ਜਥੇਦਾਰ ?

ਜਥੇਦਾਰ ਸ੍ਰੀ ਅਕਾਲ ਤਖ਼ਤ ਅਤੇ ਅਕਾਲੀ ਦਲ ਲਈ ਪਰਖ ਦੀ ਔਖੀ ਘੜੀ ?

ਅੰਮ੍ਰਿਤਸਰ ਵਿਸ਼ਵ ਟੀਵੀ ਨਿਊਜ਼

(ਬਿਊਰੋ ਚੀਫ)

ਜਿੱਥੇ ਅੰਮ੍ਰਿਤਪਾਲ ਸਿੰਘ ਦੀ ਫ਼ਰਾਰੀ ਨੂੰ ਲੈ ਕੇ ਭਾਰੀ ਵਿਰੋਧ ਦਾ ਸਾਹਮਣਾ ਕਰ ਰਹੀਆਂ ਖੂਫੀਆ ਏਜੰਸੀਆਂ,ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦਾ ਰਸਤਾ ਨਹੀਂ ਅਪਣਾਇਆ,ਉਥੇ ਅੰਮ੍ਰਿਤਪਾਲ ਸਿੰਘ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ, ਸਰਬੱਤ ਖਾਲਸਾ ਸੱਦਣ ਦੇ ਰੂਪ  ਇੱਕ ਨਵੀਂ ਖੇਡ, ਖੇਡ ਦਿੱਤੀ ਹੈ ਅਤੇ ਗੇਂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ।

ਸਰਕਾਰ ਨੇ ਲਿਆ ਅਕਲ ਤੋਂ ਕੰਮ।

........................................

ਅੰਮ੍ਰਿਤਪਾਲ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣੀ ਨੌਜਵਾਨਾਂ ਦੀ ਫੜੋ-ਫੜੀ ਨੇ ਮਾਨ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ,ਲੇਕਿਨ ਸਮਾਂ ਰਹਿੰਦਿਆਂ ਸਰਕਾਰ ਵੱਲੋਂ ਦੇਰ ਨਾਲ ਹੀ ਸਹੀ ਪਰ ਨੌਜਵਾਨਾਂ ਨੂੰ ਛੱਡ ਕੇ ਜਿਹੜਾ ਅਕਲ ਦਾ ਸਬੂਤ ਦਿੱਤਾ ਗਿਆ,ਉਸ ਨਾਲ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਨ ਅਤੇ ਸਤਿਕਾਰ ਕਾਇਮ ਰਿਹਾ ਹੈ,ਉਥੇ ਸਰਕਾਰ ਦੀ ਹੋਰ ਕਿਰਕਿਰੀ ਅਤੇ ਵੱਡਾ ਟਕਰਾਅ ਹੋਣੋਂ ਬੱਚ ਗਿਆ ਹੈ।

ਅੰਮ੍ਰਿਤਪਾਲ ਨੇ ਬੜੀ ਚਲਾਕੀ ਨਾਲ ਗੇਂਦ ਜਥੇਦਾਰ ਸਾਹਿਬ ਦੇ ਪਾਲੇ ਵਿੱਚ ਸੁੱਟੀ।

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਫੜੇ ਗਏ ਨੌਜਵਾਨਾਂ ਲਈ ਸਰਬੱਤ ਇਕੱਤਰਤਾ ਕਰਕੇ ਲਏ ਗਏ ਫੈਸਲੇ ਨਾਲ,ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਰੁਤਬਾ ਹੋਰ ਉੱਚਾ ਹੋਇਆ ਹੈ,ਉਥੇ ਜਥੇਦਾਰ ਸਾਹਿਬ ਦਾ ਵੀ ਅਕਸ ਨਿਘਰਿਆ ਹੈ।

ਲੇਕਿਨ ਇਸ ਨੂੰ ਆਧਾਰ ਬਣਾ ਕੇ ਅੰਮ੍ਰਿਤਪਾਲ ਸਿੰਘ ਨੇ ਹੁਣ ਬੜੀ ਚਲਾਕੀ ਅਤੇ ਹੁਸ਼ਿਆਰੀ ਨਾਲ ਨਵੀਂ ਖੇਡ-ਖੇਡ ਦਿੱਤੀ ਹੈ।

ਅੰਮ੍ਰਿਤਪਾਲ ਨੇ ਇੱਕ ਤੋਂ ਬਾਅਦ ਦੂਜੀ ਵੀਡੀਓ ਜਾਰੀ ਕਰਕੇ,ਜਿਸ ਤਰ੍ਹਾਂ ਵਿਸ਼ੇਸ਼ ਇਕੱਤਰਤਾ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵਡਿਆਇਆ ਹੈ,ਉਸ ਨਾਲ ਉਹ ਆਪਣੀਆਂ ਗੋਟੀਆਂ ਫਿੱਟ ਕਰਦਾ ਨਜ਼ਰ ਆ ਰਿਹਾ ਹੈ,ਕਿਉਂਕਿ ਜਿੱਥੇ ਉਹ ਜਥੇਦਾਰ ਵੱਲੋਂ ਨੌਜੁਆਨਾਂ ਲਈ ਸਰਕਾਰ ਵਿਰੁੱਧ ਲਏ ਸਖ਼ਤ ਸਟੈਂਡ ਦੀ  ਸ਼ਲਾਘਾ ਕਰ ਗਿਆ,ਉਥੇ ਨਾਲ ਹੀ ਅੰਮ੍ਰਿਤਪਾਲ ਨੇ ਦੋਨੋਂ ਵੀਡੀਓ ਵਿੱਚ,ਜਿਸ ਤਰ੍ਹਾਂ ਜਥੇਦਾਰ ਸਾਹਿਬ ਨੂੰ ਚੈਲੰਜ ਦੇ ਰੂਪ ਵਿੱਚ ਵਿਸਾਖੀ ਤੇ ਸਰਬੱਤ ਖਾਲਸੇ ਦੀ ਅਗਵਾਈ ਦੀ ਅਪੀਲ ਕਰ ਦਿੱਤੀ,ਉਹ ਆਪਣੇ ਆਪ ਵਿੱਚ ਵਾਕਿਆ ਹੀ ਇੱਕ ਬਹੁਤ ਤਗੜਾ ਮਸਲਾ ਬਣ ਸਕਦਾ ਹੈ।

ਕੀ ਮੋਜੂਦਾ ਜਥੇਦਾਰ,ਅਕਾਲੀ ਫੂਲਾ ਸਿੰਘ ਜੀ ਵਾਂਗ ਲੈ ਸਕਣਗੇ ਵੱਡਾ ਫ਼ੈਸਲਾ।

.........................................

ਇੱਥੇ ਦੱਸ ਦੇਈਏ,ਕਿ ਸਿੱਖ ਇਤਿਹਾਸ ਦੇ ਪੁਰਾਣੇ ਸਰੋਤਾਂ ਵਿੱਚ ਦਰਜ ਹੈ,ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦਾ ਬਾਕੀ ਇਲਾਕ਼ਾ ਆਪਣੇ ਅਧੀਨ ਕਰਨ ਤੋਂ ਬਾਅਦ,ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕਬਜ਼ਾ ਕਰਨ ਦਾ ਮਨ ਬਣਾਇਆ,ਤਾਂ ਉਸ ਵੇਲੇ ਅੰਮ੍ਰਿਤਸਰ ਤੇ ਕਾਬਜ ਭੰਗੀ ਮਿਸਲ ਨੇ ਇਸ ਦਾ ਡੱਟ ਕੇ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਅਤੇ ਹਾਲਾਤ ਇਹ ਬਣ ਗਏ,ਕਿ ਅੰਮ੍ਰਿਤਸਰ ਦੇ ਮੈਦਾਨ ਵਿੱਚ ਇਕ ਪਾਸੇ ਮਾਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਅਤੇ ਦੂਜੇ ਪਾਸੇ ਭੰਗੀਆਂ ਮਿਸਲ ਦੀਆਂ ਫੌਜਾਂ ਮੈਦਾਨ ਵਿੱਚ ਡਟ ਗਈਆਂ। 

ਜੇਕਰ ਉਥੇ ਉਸ ਦਿਨ ਸਿੱਖਾਂ ਦੀ ਆਪਸੀ ਜੰਗ ਹੋ ਜਾਂਦੀ,ਤਾਂ ਇਸ ਨਾਲ ਨਾ ਸਿਰਫ਼ ਸਿੱਖ ਇਤਿਹਾਸ ਕਲੰਕਤ ਹੋਣਾ ਸੀ,ਬਲਕਿ ਇਹ ਦੁਨੀਆਂ ਦੀ ਪਹਿਲੀ ਜੰਗ ਹੋਣੀਂ ਸੀ,ਜਿਸ ਵਿੱਚ ਸਿੱਖਾਂ ਨੇ ਗੁਰੂ ਧਾਮਾਂ ਤੇ ਕਬਜ਼ੇ ਲਈ ਸਿੱਖਾਂ ਦਾ ਖੂਨ ਧਰਤੀ ਤੇ ਡੋਲਣਾਂ ਸੀ।

ਪਰ ਉਸ ਵੇਲੇ ਦੇ ਮਹਾਨ ਯੋਧੇ ਅਤੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਆਪਣਾ ਘੋੜਾ,ਦੋਹਾਂ ਧਿਰਾਂ ਵਿਚਕਾਰ ਲਿਆਂ ਖੜ੍ਹਾ ਕੀਤਾ ਅਤੇ ਦੋਨਾਂ ਧਿਰਾਂ ਨੂੰ ਸਖ਼ਤ ਨਿਰਦੇਸ਼ ਦਿੱਤਾ,ਕਿ ਸਿੱਖਾਂ ਦੀਆਂ ਮਿਸਲਾਂ ਸ੍ਰੀ ਅੰਮ੍ਰਿਤਸਰ ਤੇ ਕਬਜ਼ੇ ਲਈ ਆਪਸ ਵਿੱਚ ਕਦਾਚਿੱਤ ਨਹੀਂ ਭਿੜਨਗੀਆਂ,ਅਤੇ ਦੋਹਾਂ ਧਿਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ,ਜੰਗ ਨਾ ਲੜ ਕੇ ਆਪਸ ਵਿੱਚ ਸੁਲ੍ਹਾ ਕਰ ਲਈ

ਇਸ ਤਰ੍ਹਾਂ ਅਕਾਲੀ ਫੂਲਾ ਸਿੰਘ ਜੀ ਦੀ ਸੂਝ-ਬੂਝ ਅਤੇ ਸਖਤ ਆਦੇਸ਼ ਨਾਲ ਸਬੰਧਤ ਇਤਿਹਾਸ ਕਲੰਕਤ ਅਤੇ ਖੂਨੀ ਹੋਣੋਂ ਬਚ ਗਿਆ। 

ਕੀ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਇਤਿਹਾਸਕ ਰੋਲ ਨਿਭਾਉਦੇ ਹੋਏ,ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਆਪਣੀ ਕਾਰਜਕਾਰੀ ਜਥੇਦਾਰੀ,ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਮੁੱਚੇ ਪੰਜਾਬੀ ਜਗਤ ਨੂੰ ਅੱਗ ਵਿੱਚ ਝੋਕਣ ਤੋਂ ਬਚਾਅ ਪਾਉਣਗੇ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਦਲ ਬਾਦਲ ਲਈ ਬੜੀ ਔਖੀ ਘੜੀ।

............................................

ਬੁੱਧੀਜੀਵੀਆਂ ਅਤੇ ਜਾਣਕਾਰਾਂ ਦਾ ਮੰਨਣਾ ਹੈ,ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ,ਅੰਮ੍ਰਿਤਪਾਲ ਸਿੰਘ ਦੇ ਆਖੇ ਲੱਗ ਜ਼ਜ਼ਬਾਤੀ ਵਹਿਣ 'ਚ ਵਹਿੰਦੇ ਹੋਏ ਵਿਸਾਖੀ ਤੇ ਸਰਬਤ ਖਾਲਸਾ ਸੱਦਣ ਦਾ ਕੋਈ ਫੈਸਲਾ ਲੈਣ ਵੱਲ ਕਦਮ ਪੁੱਟਦੇ ਹਨ,ਤਾਂ ਇਸ ਨਾਲ ਜਿੱਥੇ ਕੇਂਦਰ ਅਤੇ ਸੂਬਾ ਸਰਕਾਰਾਂ ਸਮੇਤ,ਪੰਜਾਬ ਦੀ ਉਹ ਅਵਾਮ ਜਿਹੜੀ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈ,ਉਸ ਦੀ ਵੀ ਵੱਡੀ ਨਰਾਜ਼ਗੀ ਦਾ ਜਥੇਦਾਰ ਸਾਹਿਬ ਨੂੰ ਸਾਹਮਣਾ ਕਰਨ ਦੀ ਨੌਬਤ ਆ ਸਕਦੀ ਹੈ,ਉਥੇ ਜਥੇਦਾਰ ਸਾਹਿਬ ਵੱਲੋਂ ਸਰਬੱਤ ਖਾਲਸਾ ਬਾਰੇ ਦਿਖਾਈਂ ਕੋਈ ਵੀ ਸਰਗਰਮੀ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੀ ਪੁੱਠੀ ਪੈ ਸਕਦੀ ਹੈ,ਕਿਉਂਕਿ 

 ਬੁੱਧੀਜੀਵੀਆਂ ਅਤੇ ਜਾਣਕਾਰਾਂ ਦਾ ਇਹ ਵੀ ਮੰਨਣਾ ਹੈ,ਜਥੇਦਾਰ ਸਾਹਿਬ ਦੇ ਅਜਿਹੇ ਕਦਮ ਨਾਲ ਅਕਾਲੀ ਦਲ ਦੁਚਿੱਤੀ ਵਿੱਚ ਕਸੁੱਤਾ ਫਸ ਸਕਦਾ ਹੈ,ਕਿਉਂਕਿ ਅਕਾਲੀ ਦਲ ਧਰਮ ਅਤੇ ਸਿਆਸਤ ਨੂੰ ਹਮੇਸ਼ਾ ਇਕੱਠਾ ਲੈ ਕੇ ਚਲਦਾ ਹੈ,ਅਤੇ ਉਸ ਲਈ ਸਰਬੱਤ ਖਾਲਸਾ ਸੱਦਣ ਬਾਰੇ ਫੈਸਲਾ ਲੈਣਾ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ ਅਤੇ ਪਹਿਲਾਂ ਹੀ ਤਲਖ਼ ਹਾਲਾਤਾ ਚੋਂ ਗੁਜਰ ਰਹੇ,ਅਕਾਲੀ ਦਲ ਲਈ ਹੋਰ ਨਾਜ਼ੁਕ ਹਾਲਾਤ,ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ ਵਰਗੇ ਹੋ ਸਕਦੇ ਹਨ।

ਇਸ ਲਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਸਾਹਿਬ ਨੂੰ ਪਾਇਆ ਗਿਆ ਸਵਾਲ ਬਹੁਤ ਹੀ ਔਖਾ ਅਤੇ ਗੁੰਝਲਦਾਰ ਹੈ ਅਤੇ ਇਸ ਸਵਾਲ ਨੂੰ ਕੱਢਣ ਲਈ,ਦੋਹਾਂ ਧਿਰਾਂ ਨੂੰ ਹੀ ਫਾਰਮੂਲੇ ਬੜੀ ਸੋਚ ਸਮਝ ਕੇ ਲਾਉਣੇ ਪੈਣਗੇ।