ਦੇਤੇ ਹੈ ਭਗਵਾਨ ਕੋ ਧੋਖਾ,ਇਨਸਾਨ ਕੋ ਕਿਆ ਛੋੜੇਗੇ।  ਲਉ ਜੀ,ਇੱਕ ਸ਼ੈਤਾਨ ਨੇ ਭਗਵਾਨ ਨਾਲ਼ ਵੀ ਕਰਤਾ ਧੋਖਾ।  ਦਿੱਤਾ 100 ਕਰੋੜ ਦਾ ਚੈੱਕ,ਖਾਤੇ ਵਿੱਚ 17 ਰੁਪਏ।
ਦੇਤੇ ਹੈ ਭਗਵਾਨ ਕੋ ਧੋਖਾ,ਇਨਸਾਨ ਕੋ ਕਿਆ ਛੋੜੇਗੇ।

ਲਉ ਜੀ,ਇੱਕ ਸ਼ੈਤਾਨ ਨੇ ਭਗਵਾਨ ਨਾਲ਼ ਵੀ ਕਰਤਾ ਧੋਖਾ।

ਦਿੱਤਾ 100 ਕਰੋੜ ਦਾ ਚੈੱਕ,ਖਾਤੇ ਵਿੱਚ 17 ਰੁਪਏ।

ਦਿੱਲੀ/ਵਿਸ਼ਾਖਾਪਟਨਮ

ਦਾ ਸਟਿੰਗ ਆਪ੍ਰੇਸ਼ਨ ਟੀਵੀ

(ਬਿਊਰੋ ਚੀਫ)

ਦੋਸਤੋ,ਬਹੁਤ ਸਾਰੇ ਲੋਕਾਂ ਨੂੰ ਯਾਦ ਹੋਵੇਗਾ ਉਪਕਾਰ ਫਿਲਮ ਦਾ ਉਹ ਗਾਣਾ ਜਿਹੜਾ ਐਕਟਰ ਪ੍ਰਾਣ ਜੀ ਤੇ ਫਿਲਮਾਇਆ ਗਿਆ ਸੀ।

ਦੇਤੇ ਹੈ ਭਗਵਾਨ ਕੋ ਧੋਖਾ,ਇਨਸਾਹ ਕੋ ਕਿਆ ਛੋੜੇਗੇ,

ਕਸਮੇ ਵਾਧੇ ਕਸਮੇ ਵਾਧੇ ਪਿਆਰੁ ਵਫ਼ਾ, ਸ਼ਭ ਬਾਤੇਂ ਹੈ ਬਾਂਤੋ ਕਾ ਕਿਆ।

ਜੀ ਹਾਂ ਐਸਾ ਹੀ ਭਗਵਾਨ ਨੂੰ ਧੋਖਾ ਦੇਣ ਵਾਲਾ ਇਕ ਦਿਲਚਸਪ,ਪਰ ਅੱਤ ਨਿੰਦਨਯੋਗ ਮਾਮਲਾ ਸਾਹਮਣੇ ਆਇਆ ਹੈ।

ਗੱਲ ਹੈ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੀ,ਜਿੱਥੇ ਇੱਕ ਸ਼ੈਤਾਨ ਸ਼ਰਧਾਲੂ ਵੱਲੋਂ ਗੋਲਕ ਵਿੱਚ ਇੱਕ ਚੈੱਕ ਸਾਈਨ ਕਰਕੇ ਪਾਇਆ ਗਿਆ,ਜਿਸ ਵਿੱਚ ਉਸਨੇ 100 ਕਰੋੜ ਦੀ ਰਕਮ ਭਰੀ ਹੋਈ ਸੀ।

ਜਦੋਂ ਮੰਦਿਰ ਦੀ ਕਮੇਟੀ ਨੇ ਗੋਲਕ ਵਿੱਚ ਮੌਜੂਦ ਹੋਰਨਾਂ ਚੈੱਕਾਂ ਨਾਲ ਇਸ 100 ਕਰੋੜ ਵਾਲੇ ਚੈੱਕ ਨੂੰ ਦੇਖਿਆ,ਤਾਂ ਕਮੇਟੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਜਦੋਂ ਕਮੇਟੀ 100 ਕਰੋੜ ਦੇ ਚੈੱਕ ਨੂੰ ਲੈਕੇ ਕੋਟਕ ਮਹਿੰਦਰਾ ਦੇ ਸੰਬੰਧਿਤ ਬੈਂਕ ਵਿੱਚ ਕੈਸ਼ ਕਰਾਉਣ ਲਈ ਪੁੱਜੀ,ਤਾਂ ਬੈਂਕ ਵੱਲੋਂ ਉਸ ਸ਼ੈਤਾਨ ਦਾ ਖਾਤਾ ਚੈੱਕ ਕੀਤਾ ਗਿਆ,ਤਾਂ ਉਸ ਵਿੱਚ ਮਹਿਜ 17 ਰੁਪਏ ਸਨ,ਜਿਸ ਨੂੰ ਦੇਖ ਕੇ ਕਮੇਟੀ ਵੀ ਹੱਕੀ ਬੱਕੀ ਰਹਿ ਗਈ।

ਦਰ ਅਸਲ ਭਗਵਾਨ ਨਾਲ ਇਹ ਧੋਖਾ ਇੱਕ ਸ਼ੈਤਾਨ ਵੱਲੋਂ ਸਹਿਮਾਚਲਮ ਦੇ ਸ੍ਰੀ ਵਰਾਹ ਲਕਸ਼ਮੀ ਨਰਸਿਮਾ ਸਵਾਮੀ ਵਾਰੀ ਦੇਬਸਥਾਨਮ ਮੰਦਿਰ ਨਾਲ ਕੀਤਾ ਗਿਆ ਹੈ।