ਦਿੱਲੀ/ਗੁਜਰਾਤ
ਦਾ ਸਟਿੰਗ ਆਪ੍ਰੇਸ਼ਨ ਟੀਵੀ
(ਬਿਊਰੋ ਚੀਫ)
ਦੋਸਤੋ ਜ਼ਰਾ ਪਿਛੇ ਜਾ 2013 ਵਿੱਚ ਝਾਤ ਮਾਰੀਏ ਤਾਂ,ਉਹ ਦਿਨ ਯਾਦ ਆਉਂਦੇ ਹਨ,ਜਦੋਂ ਉਸ ਵਕਤ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ,ਦੇਸ਼ ਦੀ ਕੇਂਦਰੀ ਸਿਆਸਤ ਵਿੱਚ ਆਉਣ ਲਈ ਕਾਫੀ ਕਾਹਲ਼ੇ ਸਨ ਅਤੇ ਹਰ ਨਵੀਂ ਸਵੇਰ ਇਹ ਰਾਗ ਅਲਾਪਦੇ ਸਨ,ਕਿ ਡਾ: ਮਨਮੋਹਨ ਸਿੰਘ ਦੀ ਸਰਕਾਰ ਨਕਾਰਾ ਅਤੇ ਕਮਜ਼ੋਰ ਹੈ।
ਉਹ ਹਰ ਸਟੇਜ ਤੇ ਆਖ਼ਦੇ ਸਨ,ਯੂਪੀਏ ਸਰਕਾਰ ਦੇ ਕਾਰਜਕਾਲ ਵਿੱਚ ਮਹਿੰਗਾਈ, ਬੇਰੋਜ਼ਗਾਰੀ,ਅਸਥਿਰਤਾ ਅਤੇ ਭ੍ਰਿਸ਼ਟਾਚਾਰ ਚਰਮ ਸੀਮਾ ਤੇ ਹੈ,ਲੇਕਿਨ ਜਦੋਂ ਸਾਡੀ ਸਰਕਾਰ ਆਈ,ਤਾਂ ਦੇਸ਼ ਦੀ ਤਸਵੀਰ ਬਦਲਦੇ ਹੋਏ,ਦੇਸ਼ ਨੂੰ ਚੋਟੀ ਤੇ ਲੈ ਜਾਂਵਾਂਗੇ।
ਹੁਣ ਜਦੋਂ ਮੋਦੀ ਜੀ ਲਗਾਤਾਰ 2014 ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ,ਤਾਂ ਇਹ ਦਾਵਾ ਤਾਂ ਜ਼ਰੂਰ ਕਰਦੇ ਹਨ,ਕਿ ਦੇਸ਼ ਨੂੰ ਦੁਨੀਆਂ ਵਿੱਚ ਵਿਸ਼ਵ ਗੁਰੂ ਵਜੋਂ ਸਥਾਪਿਤ ਕਰ ਦਿੱਤਾ ਗਿਆ ਹੈ,ਪਰ ਉਹ ਇਸ ਉੱਪਰ ਨਹੀਂ ਬੋਲਦੇ,ਕਿ 2013 ਦੇ ਮਨਮੋਹਨ ਸਿੰਘ ਕਾਰਜ ਕਾਲ ਅਤੇ ਮੋਦੀ ਕਾਰਜ ਕਾਲ ਵਿੱਚ ਮਗਿਹਾਈ,ਭ੍ਰਿਸ਼ਟਾਚਾਰ,ਅਸਥਿਰਤਾ ਅਤੇ ਬੇਰੁਜ਼ਗਾਰੀ ਵਿੱਚ ਕਿੰਨਾ ਬਦਲਾਅ ਆਇਆ ਹੈ।
ਮੋਦੀ ਜੀ ਦੇ ਬਾਕੀ ਸਾਰੇ ਦਾਅਵੇ ਕਿੰਨੇ ਕਾਰਗਰ ਸਾਬਤ ਹੋਏ ਹਨ ਇਹ,ਤਾਂ ਅਸੀਂ ਸਭ ਜਾਣਦੇ,ਹਾਂ ਲੇਕਿਨ ਭ੍ਰਿਸ਼ਟਾਚਾਰ ਵਿੱਚ ਵੀ ਲੱਗਦਾ ਹੈ ਮੋਦੀ ਜੀ ਨੇ ਹੱਥ ਖੜੇ ਕਰ ਦਿੱਤੇ ਹਨ।
ਕਿਉਂਕਿ ਉਨ੍ਹਾਂ ਦੇ ਡਬਲ ਇੰਜਨ ਵਾਲੇ ਰਾਜ ਗੁਜਰਾਤ ਵਿੱਚ ਹੀ,ਉਨ੍ਹਾਂ ਦੀ ਨੱਕ ਹੇਠ ਅਡਾਨੀ ਵੱਲੋਂ ਲਗਾਤਾਰ ਪੰਜ ਸਾਲ ਵੱਡਾ ਘੁਟਾਲਾ ਕੀਤਾ ਗਿਆ ਹੈ,ਪਰ ਖੁਦ ਨੂੰ ਦੇਸ਼ ਦਾ ਚੌਂਕੀਦਾਰ ਕਹਿਣ ਵਾਲੇ ਮੋਦੀ ਜੀ ਨੂੰ ਭਿੰਨਕ ਤੱਕ ਨਹੀਂ ਲੱਗੀ।
ਹੋਇਆ ਇੰਝ ਕੇ ਗੁਜਰਾਤ ਊਰਜਾ ਵਿਕਾਸ ਨਿਗਮ ਨੇਂ 2018 ਤੋਂ ਪਹਿਲਾਂ ਮੋਦੀ ਜੀ ਦੇ ਯਾਰ ਅਡਾਨੀ ਦੀ ਕੰਪਨੀ ਅਡਾਨੀ ਪਾਵਰ ਮੁੱਦਰਾ ਨਾਲ ਕੋਲ਼ੇ ਦੀ ਸਪਲਾਈ ਨੂੰ ਲੈ ਕੇ ਦੋ ਸਮਝੋਤੇ ਕੀਤੇ।
ਜਿਸ ਵਿੱਚ ਲਿਖਤ ਤੌਰ ਤੇ ਤੈਅ ਹੋਇਆ ਕੇ, ਜਿਹੜਾ ਵੀ ਕੋਲਾ ਵਿਦੇਸ਼ਾਂ ਤੋਂ ਅਡਾਨੀ ਦੀ ਕੰਪਨੀ ਖਰੀਦੇਗੀ,ਉਸ ਦਾ ਰੇਟ ਅਤੇ ਰਸੀਦ ਆਦਿ ਗੁਜਰਾਤ ਊਰਜਾ ਵਿਕਾਸ ਨਿਗਮ ਨੂੰ ਮੁਹੱਈਆ ਕਰਵਾਏਗੀ ਅਤੇ ਜ਼ੇਕਰ ਕੋਲੇ ਦੇ ਰੇਟ ਵਧਦੇ ਹਨ,ਤਾਂ ਇਸ ਦਾ ਵਾਧਾ ਨਿਗਮ ਵੱਲੋਂ ਅਡਾਨੀ ਪਾਵਰ ਮੁੱਦਰਾ ਨੂੰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਇਹ ਵੀ ਤਹਿ ਹੋਇਆ,ਕਿ ਔਰਗਸ ਗਲੋਬਲ ਉਵਰ ਕੋਲ਼ ਵਿਉ ਕੰਪਨੀ ਦੇ ਰੇਟਾਂ ਮੁਤਾਬਕ ਕੋਲ਼ੇ ਦੇ ਵਧੇ ਰੇਟਾਂ ਦੀ ਪੁਸ਼ਟੀ ਹੋਇਆ ਕਰੇਗੀ,ਕਿਉਂਕਿ ਉਕਤ ਕੰਪਨੀ ਦੇ ਰੇਟਾਂ ਨੂੰ ਦੁਨੀਆਂ ਵਿੱਚ ਸਟੀਕ ਮੰਨਿਆ ਜਾਂਦਾ ਹੈ।
ਅਡਾਨੀ ਦੀ ਕੰਪਨੀ ਤਹਿ ਲਿਖਤ ਸਮਝਤੇ ਤਹਿਤ 15/10/2018 ਤੋਂ 31/3/2023 ਕੋਲਾ ਖਰੀਦ ਦੀ ਗਈ ਅਤੇ ਗੁਜਰਾਤ ਊਰਜਾ ਵਿਕਾਸ ਨਿਗਮ ਨੂੰ ਵਧੇ ਰੇਟ ਦੱਸ,ਨਿਗਮ ਕੋਲੋਂ 5 ਸਾਲ ਵਿੱਚ 13 ਹਜ਼ਾਰ 802 ਕਰੋੜ ਰੁਪਏ ਦੀ ਬਹੁਤ ਵੱਡੀ ਰਕਮ ਡਕਾਰ ਗਈ।
ਮੋਦੀ ਜੀ ਨਾਲ਼ ਯਾਰੀ ਦੇ ਚਲਦੇ,ਸ਼ਾਇਦ ਇਹ ਵੱਡਾ ਭਿਰਸ਼ਟਾਚਾਰ ਹਮੇਸ਼ਾ ਦਫ਼ਨ ਹੀ ਰਹਿੰਦਾ ਅਤੇ ਕਿਸੇ ਦੀ ਹਿੰਮਤ ਵੀ ਨਾ ਪੈਂਦੀ ਅਡਾਨੀ ਦੀ ਕੰਪਨੀ ਦੀ ਸਕਾਇਤ ਈਡੀ ਜਾਂ ਸੀ ਬੀ ਆਈ ਅੱਗੇ ਕਰੇ।
ਪਰ ਪਰਦਾ ਉਦੋਂ ਫਾਸ਼ ਹੋਇਆ,ਜਦੋਂ ਗੁਜਰਾਤ ਊਰਜਾ ਵਿਕਾਸ ਨਿਗਮ ਨੇ ਦੇਖਿਆ,ਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਅਡਾਨੀ ਦੇ ਹੋਰਨਾਂ ਮਾਮਲਿਆਂ ਬਾਰੇ ਦੁਬਾਰਾ ਪਰਤਾਂ ਖੋਲਣ ਦਾ ਇਰਾਦਾ ਸਪਸ਼ਟ ਤੌਰ ਤੇ ਜਤਾ ਚੁੱਕੀ ਹੈ,ਤਾਂ ਅਜਿਹੇ ਵਿੱਚ ਉਕਤ ਕੋਲਾ ਘੋਟਾਲਾ ਸਾਡੇ ਗਲੇ ਦਾ ਫੰਦਾ ਨਾ ਬਣ ਜਾਵੇ,ਜਿਸ ਤੋਂ ਬਾਅਦ ਆਨਨ-ਫਾਨਨ ਵਿੱਚ ਨਿਗਮ ਵੱਲੋਂ ਇੱਕ ਚਿੱਠੀ ਅਡਾਨੀ ਪਾਵਰ ਮੁੱਦਰਾ ਨੂੰ ਲਿਖੀ ਕੇ,ਇੱਕ ਤਾਂ ਤਹਿ ਸ਼ਰਤਾਂ ਦੇ ਮੁਤਾਬਿਕ ਸਾਨੂੰ ਕੋਲ਼ੇ ਦੇ ਵਧੇ ਰੇਟਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਦੂਜਾ ਜਾਂਚ ਪੜਤਾਲ ਅਨੁਸਾਰ ਪਤਾ ਲੱਗਾ ਹੈ,ਕਿ ਔਰਗਜ ਗਲੋਬਲ ਕੰਪਨੀ ਮੁਤਾਬਕ ਇੰਡੋਨੇਸ਼ੀਆ ਵਿੱਚ 15/10/2018 ਤੋਂ ਲੈਕੇ 13/3/2023 ਤੱਕ ਕਦੇ ਵੀ ਏਨੇ ਰੇਟ ਨਹੀਂ ਵਧੇ,ਜਿਸ ਹਿਸਾਬ ਨਾਲ ਤੁਸੀਂ ਨਿਗਮ ਕੋਲੋਂ ਏਨਾ ਪੈਸਾ ਲੈ ਗਏ ਹੋ।
ਸ਼ਾਇਦ ਫਿਰ ਸੁਪਰੀਮ ਕੋਰਟ ਦੇ ਡਰ ਵੱਜੋਂ ਹੀ ਗੁਜਰਾਤ ਊਰਜਾ ਨਿਗਮ ਨੇ ਖਾਨਾ-ਪੂਰਤੀ ਕਰਦੇ ਹੋਏ 13 ਹਜ਼ਾਰ 802 ਕਰੋੜ ਦੀ ਜਗ੍ਹਾ,ਮਹਿਜ ਅਡਾਨੀ ਮੁੱਦਰਾ ਕੰਪਨੀ ਕੋਲੋਂ 3 ਹਜ਼ਾਰ,802 ਕਰੋੜ ਦੀ ਮੰਗ ਕਰਦੇ ਹੋਏ ਕਿਹਾ ਹੈ,ਕਿ ਇੱਕ ਤਾਂ ਸਾਡੇ ਕੋਲੋਂ ਲਿਆ ਗਿਆ,ਇਹ ਵਾਧੂ ਪੈਸਾ ਮੋੜਿਆ ਜਾਵੇ ਅਤੇ ਦੂਜਾ ਪੰਜ ਸਾਲ ਵਿੱਚ ਖਰੀਦੇ ਕੋਲੇ ਦੀਆਂ ਰਸੀਦਾਂ ਅਤੇ ਵਧੇ ਰੇਟ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ।
ਹੁਣ ਮੋਦੀ ਜੀ ਤੁਸੀਂ ਖੁਦ ਹੀ ਦੱਸੋ,ਕਿ ਜੇਕਰ ਐਸਾ ਹੀ ਘੋਟਾਲਾ ਕਾਂਗਰਸ ਜਾਂ ਹੋਰ ਕਿਸੇ ਵਿਰੋਧੀ ਧਿਰ ਦੇ ਰਾਜ ਵਿੱਚ ਹੋਇਆ ਹੁੰਦਾ,ਤਾਂ ਤੁਹਾਡੀ ਈਡੀ,ਤੁਸੀਂ ਅਤੇ ਸੀਬੀਆਈ ਚੁਪ ਬੈਠਦੇ।
ਮੋਦੀ ਜੀ ਅਵਾਮ ਦੀ ਪੁਕਾਰ ਹੈ,ਜੇਕਰ ਤੁਸੀਂ ਵਾਕਿਆ ਹੀ ਦੇਸ਼ ਪ੍ਰਤੀ ਸੁਹਿਰਦ ਹੋ,ਜਾਂ 2024 ਵਿੱਚ ਮੁੜ ਸੱਤਾ ਵਿੱਚ ਆਉਣਾ ਚਾਹੁੰਦੇ ਹੋ,ਤਾਂ ਹਾਲੇ ਵੀ ਅਜਿਹੇ ਘੁਟਾਲਿਆਂ ਨੂੰ ਖੁਦ ਨਸ਼ਰ ਕਰੋ ਅਤੇ ਸਬੰਧਤ ਕੰਪਨੀਆਂ ਅਤੇ ਅਧਿਕਾਰੀਆਂ ਤੇ ਸਖ਼ਤ ਤੋਂ ਸਖਤ ਕਾਰਵਾਈ ਕਰੋ।
ਵਰਨਾ ਤੁਹਾਡੇ ਖੋਖਲੇ ਦਾਅਵਿਆਂ ਅਤੇ ਜੁਮਲਿਆਂ ਨੂੰ ਹਿੰਦੁਸਤਾਨ ਦੀ ਆਵਾਮ 2024 ਵਿੱਚ ਮਿੱਟੀ 'ਚ ਮਿਲਾ ਦੇਵੇਗੀ ਅਤੇ ਤੁਹਾਡੇ ਰਾਜ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ |