ਸੰਨੀ ਦਿਓਲ ਨੇ ਦਿਖਾਤੀ ਪਿੱਠ,ਅਗਲੀ ਚੋਣ ਨਹੀਂ ਲੜਣਗੇ ?
ਕਿਹਾ-ਮੈਂ ਸਿਰਫ਼ ਐਕਟਿੰਗ ਹੀ ਕਰਾਂਗਾ,
ਹੇਠਾਂ ਖ਼ਬਰ ਖੋਲ ਕੇ ਦੇਖੋ ਵੀਡੀਓ।
ਸੰਨੀ ਜੀ ਗਿਦੜਾਂ ਵਾਂਗ ਭੱਜਣ ਤੋਂ ਪਹਿਲਾਂ ਗੁਰਦਾਸਪੁਰੀ ਦਾ ਧੰਨਵਾਦ ਹੀ ਕਰ ਜਾਂਦੇ।
ਲੱਖ ਲਾਹਨਤ ਐਸੇ ਦਿੱਤੇ ਪਿਆਰ ਦੇ, ਜਿਹਦਾ ਕੌਡੀ ਮੁੱਲ ਨਾ ਪਵੇ।
ਦਿੱਲੀ/ਗੁਰਦਾਸਪੁਰ
ਵਿਸ਼ਵ ਟੀਵੀ
ਦਾ ਸਟਿੰਗ ਆਪ੍ਰੇਸ਼ਨ ਟੀਵੀ
(ਬਿਊਰੋ ਚੀਫ)
ਸਾਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ,ਕਿ ਜਦੋਂ ਪੰਜਾਬੀ ਪੁੱਤਰ ਸੰਨੀ ਦਿਓਲ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਲੜਨ ਆਏ ਸਨ,ਤਾਂ ਉਸ ਵਕਤ ਅਸੀਂ ਲਗਭਗ ਪੁਰੇ ਹਲਕੇ ਦੇ ਲੋਕਾਂ ਦਾ ਸੰਨੀ ਦਿਓਲ ਨੂੰ ਵੋਟ ਪਾਉਣ ਲਈ ਇਰਾਦਾ ਪੁੱਛਦਿਆਂ ਸਵਾਲ ਕੀਤੇ ਸਨ,ਕਿ ਜੇ ਖ਼ੁਦਾ-ਨਾ-ਖਾਸਤਾ ਸੰਨੀ ਜੀ ਚੋਣ ਜਿੱਤ ਕੇ ਤੁਹਾਡੀਆਂ ਆਸਾਂ ਤੇ ਖਰੇ ਨਾ ਉਤਰੇ ਤਾਂ ਫਿਰ।
ਉਸ ਵਕ਼ਤ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ,ਕਿ ਤੁਸੀਂ ਅਜਿਹੇ ਘਟੀਆਂ ਸਵਾਲ ਨਾ ਪੁੱਛੋ,ਕਿਉਂਕਿ ਸਾਡਾ ਪੰਜਾਬੀ ਸ਼ੇਰ ਗੁਰਦਾਸਪੁਰੀਆਂ ਨੂੰ ਕਦੀ ਪਿੱਠ ਨਹੀਂ ਦਿਖਾਵੇਗਾ।
ਕੁਝ ਲੋਕਾਂ ਤਾਂ ਇੱਥੋਂ ਤੱਕ ਕਿਹਾ ਸੀ,ਕਿ ਅਸੀਂ ਉਸ ਵੇਲੇ ਦੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਬੁਰੀ ਤਰਾਂ ਇਸ ਕਰਕੇ ਹਰਾਇਆ ਹੈ ਸੀ,ਤਾਂ ਜੋ ਸਾਡਾ ਪੰਜਾਬੀ ਪੁੱਤਰ ਪਿੱਛੜੇ ਬਾਰਡਰ ਏਰੀਏ ਦੀ ਬਾਂਹ ਫੜ੍ਹ ਸਕੇ।
ਹੁਣ ਸੰਨੀ ਦਿਓਲ ਹੁਰਾਂ ਨੇ 'ਆਜ ਤੱਕ' ਟੀਵੀ ਚੈਨਲ ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਹੈ,ਕਿ ਰਾਜਨੀਤੀ ਵਿੱਚ ਉਨ੍ਹਾਂ ਦਾ ਦਿਲ ਨਹੀਂ ਲੱਗਾ ਅਤੇ ਹੁਣ ਉਹ ਸਿਰਫ ਤੇ ਸਿਰਫ ਫਿਲਮਾਂ ਵਿੱਚ ਹੀ ਐਕਟਿੰਗ ਕਰਨਗੇ ਅਤੇ ਅਗਲੀਆਂ ਚੋਣਾਂ ਨਹੀਂ ਲੜਨਗੇ।
ਸੰਨੀ ਜੀ ਤੁਹਾਡੇ ਇਸ ਘਟਈਏ ਫੈਸਲੇ ਨਾਲ ਪੰਜਾਬੀ ਨਹੀਂ ਕਹਿਣਗੇ,ਕਿ ਜਿਸ ਨੂੰ ਬੱਬਰ ਸ਼ੇਰ ਅਤੇ ਲੋਕਾਂ ਦਾ ਮਸੀਹਾ ਸਮਝਿਆ ਸੀ,ਉਹ ਗਿੱਦੜ ਵਾਂਗ ਪਿੱਠ ਦਿਖਾ ਕੇ ਭੱਜਣ ਦੀ ਤਿਆਰੀ ਕਰ ਚੁੱਕਾ ਹੈ।
ਸੰਨੀ ਜੀ ਪੰਜਾਬੀਆਂ,ਆਪ ਜੀਆਂ ਦੇ ਪਰਿਵਾਰ ਨੂੰ ਮਣਾ-ਮੂੰਹੀਂ ਪਿਆਰ ਦਿੱਤਾ,ਪਰ ਤੁਸੀਂ ਏਨੇ ਅਹਿਸਾਨ-ਫਰਾਮੋਸ਼ ਨਿਕਲੇ ਕੇ ਬੁਰੀ ਤਰ੍ਹਾਂ ਪਿਛੜੇ ਬਾਰਡਰ ਏਰੀਏ ਦਾ ਕੁਝ ਸਵਾਰਣਾ,ਤਾਂ ਕਿ ਸੀ,ਬਲਕਿ ਜਿੱਤਣ ਤੋਂ ਬਾਅਦ ਅੱਜ ਤੱਕ ਵੋਟਰਾਂ ਦਾ ਇੱਕ ਵਾਰ ਧੰਨਵਾਦ ਵੀ ਕਰਨਾ ਉਚਿਤ ਨਹੀਂ ਸੱਮਝਿਆ।
ਸੰਨੀ ਜੀ ਤੁਹਾਡੇ ਅੰਨ੍ਹੇ ਭਗਤ,ਭਾਵੇਂ ਸੱਚ ਨੂੰ ਅਣਦੇਖਾ ਕਰ ਲਕੀਰ ਦੇ ਫਕੀਰ ਬਣੇ ਰਹਿਣ,ਪਰ ਇੱਕ ਗੱਲ ਤਾਂ ਪੱਥਰ ਤੇ ਲਕੀਰ ਵਾਂਗ ਪੱਕੀ ਹੈ,ਕਿ ਤੁਸੀਂ ਉਨ੍ਹਾਂ ਪੰਜਾਬੀਆਂ ਦੇ ਪਿਆਰ ਅਤੇ ਵਿਸ਼ਵਾਸ਼ ਨੂੰ ਪੈਰਾਂ ਥੱਲੇ ਲਤਾੜਿਆ ਹੈ,ਜਿਨ੍ਹਾਂ ਤਹਾਨੂੰ ਆਪਣੀਆਂ ਪਲਕਾਂ ਤੇ ਬੈਠਾਇਆ ਸੀ।
ਸੰਨੀ ਜੀ ਇਹ ਗੱਲ ਵੀ ਯਾਦ ਰੱਖਣਾ,ਕਿ ਜੇਕਰ ਤੁਸੀਂ ਵਾਕਿਆ ਹੀ ਗੁਰਦਾਸਪੁਰ ਤੋਂ ਅਗਲੀ ਚੋਣ ਨਾ ਲੜੀ,ਤਾਂ ਇਸ ਗੱਦਾਰੀ ਲਈ ਘੱਟੋ-ਘੱਟ ਅੱਣਖ ਵਾਲੇ ਗੁਰਦਾਸਪੁਰੀਏ ਤਾਂ,ਤੁਹਾਨੂੰ ਕਦੇ ਮਾਫ ਨਹੀਂ ਕਰਨਗੇ ਅਤੇ ਇਹ ਜ਼ਰੂਰ ਸੋਚਣਗੇ,ਕਿ ਲੱਖ-ਲਾਹਨਤ ਐਸੇ ਦਿੱਤੇ ਪਿਆਰ ਦੇ,ਜਿਹਦਾ ਪੰਜਾਬੀ ਪੁੱਤਰ ਨੇ ਕੌਡੀ ਮੁੱਲ ਵੀ ਨਾ ਪਾਇਆ।
https://twitter.com/sudhirchaudhary/status/1693684468370841683
BREAKING : I will NOT contest Lok Sabha election says #SunnyDeol pic.twitter.com/bZUY1HsOk4
— Sudhir Chaudhary (@sudhirchaudhary) August 21, 2023